ਪਿਸਤੇ ਦੇ ਫਾਇਦਿਆਂ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ, ਪਰ ਕੀ ਤੁਸੀ ਜਾਣਦੇ ਹੋ ਜਿਆਦਾ ਪਿਸਤਾ ਖਾਣਾ ਨੁਕਸਾਨਦਾਇਕ ਹੋ ਜਾਂਦਾ ਹੈ।

ਤਾਂ ਚਲੋ ਜਾਣਦੇ ਹਾਂ ਪਿਸਤਾ ਖਾਣ ਦੇ ਨੁਕਸਾਨ ਬਾਰੇ 'ਚ ਜੋ ਸਾਡੀ ਸਿਹਤ 'ਤੇ ਬੁਰਾ ਅਸਰ ਪਾ ਸਕਦਾ ਹੈ।

ਜਿਆਦਾ ਪਿਸਤੇ ਦੀ ਵਰਤੋਂ ਸਾਹ ਦੀ ਸਮੱਸਿਆ ਖੜੀ ਕਰ ਸਕਦਾ ਹੈ।ਕਿਉਂਕਿ ਇਸ 'ਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ।

ਜਿਸ ਨਾਲ ਬਲੱਡ 'ਚ ਇਸਦਾ ਪੱਧਰ ਵੱਧ ਜਾਂਦਾ ਹੈ।ਦੂਜੇ ਪਾਸੇ ਇਸਦੀ ਵਰਤੋਂ ਨਾਲ ਐਲਰਜੀ ਦੀ ਵੀ ਸਮੱਸਿਆ ਹੋ ਸਕਦੀ ਹੈ ਜਿਵੇਂ-ਰੈਸ਼ੇਜ਼, ਖੁਜਲੀ, ਲਾਲਿਮਾ ਆਦਿ

ਜਿਆਦਾ ਪਿਸਤਾ ਖਾਣ ਨਾਲ ਮੋਟਾਪਾ ਵਧ ਸਕਦਾ।ਜੋ ਲੋਕ ਵੇਟ ਲਾਸ ਕਰਨ 'ਚ ਲੱਗੇ ਹੋਏ ਹਨ ਉਨ੍ਹਾਂ ਨੂੰ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ 'ਚ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਤੁਹਾਡੀ ਕਿਡਨੀ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਨਾਲ ਤੁਹਾਨੂੰ ਕਮਜ਼ੋਰੀ, ਮਤਲੀ ਤੇ ਹਾਰਟ ਬੀਟ ਤੇਜ ਹੋ ਜਾਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬਲੱਡ ਪ੍ਰੈਸ਼ਰ ਦੇ ਪੇਸ਼ੇਂਟ ਨੂੰ ਇਸਦੀ ਵਰਤੋਂ ਤੋਂ ਬਚਣਾ ਚਾਹੀਦਾ।

ਇਸ 'ਚ ਨਮਕ ਵਧੇਰੇ ਮਾਤਰਾ 'ਚ ਹੁੰਦਾ ਜਿਸਦੇ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਵੀ ਖਤਰਾ ਵਧਦਾ ਹੈ।

ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀਆਂ 'ਤੇ ਅਧਾਰਿਤ ਹੈ ਇਸ ਨੂੰ ਅਪਣਾਉਣ ਤੋਂ ਪਹਿਲਾਂ ਐਕਪਰਟ ਦੀ ਸਲਾਹ ਜ਼ਰੂਰ ਲਓ।ਪ੍ਰੋ-ਪੰਜਾਬ ਟੀਵੀ ਇਸਦੀ ਪੁਸ਼ਟੀ ਨਹੀਂ ਕਰਦਾ।