ਸਰਕਾਰ ਦੀ ਚੇਤਾਵਨੀ : ਇਨ੍ਹਾਂ 6 ਪਾਸਪੋਰਟ ਵੈੱਬਸਾਈਟਾਂ ਤੋਂ ਰਹੋ ਦੂਰ , ਹੋ ਸਕਦਾ ਹੈ ਵੱਡਾ ਨੁਕਸਾਨ
ਭਾਰਤ ਸਰਕਾਰ ਨੇ ਇੱਕ ਵਾਰ ਫਿਰ ਨਾਗਰਿਕਾਂ ਨੂੰ ਜਾਅਲੀ ਪਾਸਪੋਰਟ ਦੀ ਵੈੱਬਸਾਈਟ ਬਾਰੇ ਚੇਤਾਵਨੀ ਦਿੱਤੀ ਹੈ।
ਇਨ੍ਹਾਂ ਵੈੱਬਸਾਈਟਾਂ ਰਾਹੀਂ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਿਸ ਦੀ ਵਰਤੋਂ ਸਪੈਮ ਅਤੇ ਹੈਕਿੰਗ 'ਚ ਕੀਤੀ ਜਾਵੇਗੀ।
ਸਰਕਾਰ ਨੇ ਕੁੱਲ ਛੇ ਵੈੱਬਸਾਈਟਾਂ ਬਾਰੇ ਚੇਤਾਵਨੀ ਦਿੱਤੀ ਹੈ। ਇਹ ਵੈੱਬਸਾਈਟਾਂ ਪਾਸਪੋਰਟ ਸੇਵਾ ਪ੍ਰਦਾਨ ਕਰਨ ਦੇ ਫਰਜ਼ੀ ਦਾਅਵੇ ਕਰਦੀਆਂ ਹਨ।
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅਸਲੀ ਪਾਸਪੋਰਟ ਵੈੱਬਸਾਈਟ www.passportindia.gov.in ਹੈ।
ਇਸ ਰਾਹੀਂ ਹੀ ਪਾਸਪੋਰਟ ਨਾਲ ਸਬੰਧਤ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ। ਹੁਣ ਅਸੀਂ ਤੁਹਾਨੂੰ ਫਰਜ਼ੀ ਵੈੱਬਸਾਈਟ ਬਾਰੇ ਦੱਸਦੇ ਹਾਂ।
ਆਓ ਜਾਣਦੇ ਹਾਂ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਦੇ ਨਾਂ।
ਜਾਅਲੀ ਵੈੱਬਸਾਈਟ: www.passportindiaportal.in
ਜਾਅਲੀ ਵੈੱਬਸਾਈਟ: www.passport-india.in
ਜਾਅਲੀ ਵੈੱਬਸਾਈਟ: www.passport-seva.in