ਸਮੰਥਾ ਰੂਥ ਪ੍ਰਭੂ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ 'ਸ਼ਕੁੰਤਲਮ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ

ਹਾਲਾਂਕਿ ਇਹ ਫਿਲਮ ਕਿਸੇ ਨਾ ਕਿਸੇ ਕਾਰਨਾਂ ਕਰਕੇ ਲਗਾਤਾਰ ਟਾਲਦੀ ਜਾ ਰਹੀ ਹੈ ਪਰ ਹਾਲ ਹੀ 'ਚ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਖੁਲਾਸਾ ਹੋਇਆ ਹੈ।

ਇਹ ਫਿਲਮ ਹੁਣ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

 ਇਸ ਦੌਰਾਨ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ। 

ਇਸ ਵੀਡੀਓ 'ਚ ਸਮੰਥਾ ਰੂਥ ਪ੍ਰਭੂ ਨੈਨੀਤਾਲ 'ਚ 8 ਡਿਗਰੀ ਤਾਪਮਾਨ 'ਚ ਸਖਤ ਟ੍ਰੇਨਿੰਗ ਲੈਂਦੀ ਨਜ਼ਰ ਆ ਰਹੀ ਹੈ।

 ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। 

ਸੋਸ਼ਲ ਮੀਡੀਆ 'ਤੇ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਸਮੰਥਾ ਇਨ੍ਹੀਂ ਦਿਨੀਂ ਨੈਨੀਤਾਲ 'ਚ ਹੈ, ਜਿੱਥੇ ਹਾਲ ਹੀ 'ਚ ਉਹ ਪ੍ਰਸਿੱਧ ਮੰਦਰ ਕੈਂਚੀ ਧਾਮ ਨੀਮ ਕਰੌਲੀ ਬਾਬਾ ਦੇ ਦਰਸ਼ਨ ਕਰਨ ਵੀ ਪਹੁੰਚੀ ਸੀ।

ਸਮੰਥਾ ਰੂਥ ਪ੍ਰਭੂ ਨੂੰ ਆਖਰੀ ਵਾਰ ਫਿਲਮ 'ਯਸ਼ੋਦਾ' 'ਚ ਦੇਖਿਆ ਗਿਆ ਸੀ।