ਉਨਾਕੋਟੀ ਨੂੰ ਉੱਤਰ-ਪੂਰਬ ਦਾ ਅੰਗੋਰ ਵਾਟ ਵੀ ਕਿਹਾ ਜਾਂਦਾ ਹੈ। ਇੱਥੇ ਭਗਵਾਨ ਗਣੇਸ਼ ਦੀ ਇੱਕ ਦੁਰਲੱਭ ਅਤੇ ਪ੍ਰਾਚੀਨ ਮੂਰਤੀ ਹੈ।

ਇਹ ਮੂਰਤੀਆਂ ਤ੍ਰਿਪੁਰਾ ਦੀ ਰਘੂਨੰਦਨ ਪਹਾੜੀਆਂ 'ਤੇ ਸਥਿਤ ਇਕ ਪਹਾੜ 'ਤੇ ਬਣਾਈਆਂ ਗਈਆਂ ਹਨ।

ਇਹ ਪਤਾ ਨਹੀਂ ਕਿ ਇਨ੍ਹਾਂ ਨੂੰ ਕਿਸ ਨੇ ਅਤੇ ਕਦੋਂ ਬਣਾਇਆ। ਪਰ ਕਿਹਾ ਜਾਂਦਾ ਹੈ ਕਿ ਇਹ 8ਵੀਂ ਜਾਂ 9ਵੀਂ ਸਦੀ ਵਿੱਚ ਬਣੀਆਂ।

ਇਹ ਪੱਥਰ ਦੀਆਂ ਮੂਰਤੀਆਂ ਬਹੁਤ ਦੁਰਲੱਭ ਤੇ ਇਹ ਉਨ੍ਹਾਂ ਮੂਰਤੀਆਂ ਵਾਂਗ ਹਨ ਜੋ ਕੰਬੋਡੀਆ ਦੇ ਅੰਗੋਰ ਵਾਟ 'ਚ ਬਣੀਆਂ ਹਨ।

ਪੰਨਾਲਾਲ ਕਈ ਸਾਲਾਂ ਤੋਂ ਇਨ੍ਹਾਂ ਮੂਰਤੀਆਂ ਦਾ ਅਧਿਐਨ ਕਰ ਰਿਹਾ ਹੈ। ਬੰਗਾਲੀ 'ਚ ਉਨਾਕੋਟੀ ਦਾ ਅਰਥ ਹੈ ਇੱਕ ਕਰੋੜ ਤੋਂ ਘੱਟ।

ਖਰਾਬ ਮੌਸਮ, ਪ੍ਰਦੂਸ਼ਣ ਕਾਰਨ ਕਈ ਮੂਰਤੀਆਂ ਖਰਾਬ ਹੋ ਗਈਆਂ, ਇੱਥੇ ਕਈ ਥਾਵਾਂ 'ਤੇ ਮੂਰਤੀਆਂ ਦੇ ਉੱਪਰੋਂ ਝਰਨੇ ਵੀ ਵਗਦੇ ਹਨ।

ਜਦੋਂ ਤੋਂ ਏਐਸਆਈ ਨੇ ਇਸ ਜਗ੍ਹਾ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ, ਇੱਥੋਂ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ।

ਕੇਂਦਰ ਸਰਕਾਰ ਨੇ ਇਸ ਸਥਾਨ ਦੀ ਸੰਭਾਲ ਅਤੇ ਸੈਰ-ਸਪਾਟਾ ਵਿਕਾਸ ਲਈ 12 ਕਰੋੜ ਰੁਪਏ ਦਿੱਤੇ।

ਤ੍ਰਿਪੁਰਾ ਦੀ ਸਰਕਾਰ ਇਨ੍ਹਾਂ ਮੂਰਤੀਆਂ ਦੇ ਆਲੇ-ਦੁਆਲੇ ਸੈਰ-ਸਪਾਟਾ ਸਥਾਨ ਬਣਾ ਰਹੀ ਹੈ।

ਭਗਵਾਨ ਸ਼ਿਵ ਦੀ ਮੂਰਤੀ ਨੂੰ ਉਨਕੋਟੀਸ਼ਵਰ ਕਾਲ ਭੈਰਵ ਕਿਹਾ ਜਾਂਦਾ ਹੈ। ਇਹ ਲਗਭਗ 30 ਫੁੱਟ ਉੱਚਾ ਹੈ।

ਇੱਥੇ ਅਪ੍ਰੈਲ ਵਿੱਚ ਅਸ਼ੋਕਾਸ਼ਟਮੀ ਦਾ ਮੇਲਾ ਲੱਗਦਾ ਹੈ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ।