ਵਿਧਾਇਕ ਨਰਿੰਦਰਪਾਲ ਸਵਣਾ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ।

ਪੰਜਾਬ 'ਚ ਕੁਝ ਦਿਨਾਂ ਤੋਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦੇ ਵਿਆਹ ਦੇ ਜਸ਼ਨ ਚੱਲ ਰਹੇ ਹਨ।

ਵੀਰਵਾਰ ਨੂੰ ਵਿਧਾਇਕ ਸਵਣਾ  ਦਾ ਵਿਆਹ ਸੀ।

ਜਿਸ ਵਿੱਚ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਗੁਰਮੀਤ ਸਿੰਘ ਹੇਅਰ, ਹਰਜੋਤ ਬੈਂਸ, ਜਗਦੀਪ ਗੋਲਡੀ ਕੰਬੋਜ ਵੀ ਪਹੁੰਚੇ। ਸ਼ੁੱਕਰਵਾਰ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ‘ਆਪ’ ਦੀ ਸਿਆਸਤ ਦੇ ਕੁਝ ਚਿਹਰੇ ਨਵ-ਵਿਆਹੇ ਜੋੜੇ ਦੇ ਨਾਲ ਗੀਤ ਗਾ ਰਹੇ ਸਨ ਅਤੇ ਨੱਚ ਰਹੇ ਸਨ।

ਵਿਧਾਇਕ ਸਵਣਾ  ਦਾ ਵਿਆਹ ਖੁਸ਼ਬੂ ਸਾਵਨਸੁਖ ਨਾਲ ਹੋਇਆ ਹੈ।

ਸੂਤਰਾਂ ਅਨੁਸਾਰ ਲਾੜੀ ਦਾ ਪਰਿਵਾਰ ਵੀ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਕੋਲ ਕਰੀਬ 200 ਏਕੜ ਜ਼ਮੀਨ ਹੈ। 

ਇੰਨਾ ਹੀ ਨਹੀਂ ਉਨ੍ਹਾਂ ਦਾ ਮਾਰਬਲ ਸਟੋਨ ਦਾ ਕਾਰੋਬਾਰ ਵੀ ਹੈ।

ਅੱਜ ਸਵਣਾ  ਦੀ ਰਿਸੈਪਸ਼ਨ ਪਾਰਟੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਨੇਤਾ ਇਸ ਪਾਰਟੀ ਤੱਕ ਪਹੁੰਚ ਸਕਦੇ ਹਨ।

ਹਰ ਕੋਈ ਵਿਆਹ ਸਮਾਗਮ ਵਿੱਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ।