ਪੰਕਜ ਤ੍ਰਿਪਾਠੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ ਨਿਭਾਉਣਗੇ।

ਦਰਸ਼ਕ ਪੰਕਜ ਤ੍ਰਿਪਾਠੀ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣ ਦੀ ਉਡੀਕ ਕਰ ਰਹੇ 

'ਮੈਂ ਅਟਲ ਹੂੰ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ, ਪੰਕਜ ਤ੍ਰਿਪਾਠੀ ਬਿਲਕੁਲ ਅਟਲ ਬਿਹਾਰੀ ਵਾਜਪਾਈ ਵਰਗੇ ਲੱਗ ਰਹੇ ਹਨ।

ਦੱਸ ਦੇਈਏ ਕਿ ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਦਾ ਅੱਜ ਜਨਮ ਦਿਨ ਹੈ।

ਇਸ ਮੌਕੇ ਪੰਕਜ ਤ੍ਰਿਪਾਠੀ ਨੇ 'ਮੈਂ ਅਟਲ ਹੂੰ' ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ।

ਪੋਸਟਰ 'ਚ ਪੰਕਜ ਤ੍ਰਿਪਾਠੀ ਨੂੰ ਅਟਲ ਬਿਹਾਰੀ ਵਾਜਪਾਈ ਦੇ ਰੂਪ 'ਚ ਦਿਖਾਇਆ ਗਿਆ।

ਪੰਕਜ ਦੇ ਲੁੱਕ ਨੂੰ ਦੇਖ ਕੇ ਉਸ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ।

ਪੰਕਜ ਤ੍ਰਿਪਾਠੀ ਨੇ ਇੰਸਟਾਗ੍ਰਾਮ 'ਤੇ ਸਾਬਕਾ ਪ੍ਰਧਾਨ ਮੰਤਰੀ ਵਜੋਂ ਆਪਣਾ ਲੁੱਕ ਸ਼ੇਅਰ ਕੀਤਾ।

ਫਿਲਮ ਦਾ ਡਾਇਰੈਕਸਨ ਰਾਸ਼ਟਰੀ ਪੁਰਸਕਾਰ ਵਿਜੇਤਾ ਰਵੀ ਜਾਧਵ ਨੇ ਕੀਤਾ ਹੈ।

ਫਿਲਮ ਦਾ ਮਿਊਜ਼ਿਕ ਸਲੀਮ-ਸੁਲੇਮਾਨ ਵਲੋਂ ਤਿਆਰ ਕੀਤਾ ਗਿਆ, ਜਦੋਂ ਕਿ ਗੀਤ ਸਮੀਰ ਵਲੋਂ ਲਿਖੇ ਗਏ ਹਨ।