ਡਾਈਟਿੰਗ ਤੇ ਐਕਸਰਸਾਈਜ਼ ਦੇ ਬਾਅਦ ਵੀ ਜੇਕਰ ਤੁਹਾਡਾ ਭਾਰ ਘੱਟ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਖਾਣੇ 'ਚ ਇਨ੍ਹਾਂ ਮਸਾਲਿਆਂ ਨੂੰ ਜ਼ਰੂਰ ਸ਼ਾਮਿਲ ਕਰੋ
ਇਨ੍ਹਾਂ ਮਸਾਲਿਆਂ ਨੂੰ ਸ਼ਾਮਿਲ ਕਰਨ ਨਾਲ ਖਾਣੇ ਦਾ ਸਵਾਦ ਵੀ ਵੱਧ ਜਾਵੇਗਾ ਤੇ ਭਾਰ ਘਟਾਉਣ 'ਚ ਵੀ ਮਦਦ ਮਿਲੇਗੀ।
ਜੀਰਾ ਜ਼ਿਆਦਾਤਰ ਘਰਾਂ 'ਚ ਸਾਰੀਆਂ ਸਬਜ਼ੀਆਂ 'ਚ ਪਾਇਆ ਜਾਂਦਾ ਹੈ।ਜੀਰਾ ਭਾਰ ਘਟਾਉਣ 'ਚ ਵੀ ਕਾਫੀ ਮਦਦ ਕਰਦਾ ਹੈ
ਤੁਸੀਂ ਭਾਰ ਘਟਾਉਣ ਦੇ ਲਈ ਜੀਰਾ ਪਾਣੀ ਵੀ ਪੀ ਸਕਦੇ ਹੋ।ਇਸਦੇ ਇਲਾਵਾ ਲੱਸੀ ਜਾਂ ਦਹੀਂ 'ਚ ਪੀਸੀਆ ਹੋਇਆ ਜੀਰਾ ਪੇਟ ਨੂੰ ਫਾਇਦਾ ਪਹੁੰਚਾਉਂਦਾ ਹੈ
ਹਲਦੀ ਮੈਟਾਬਾਲਿਜ਼ਮ ਨੂੰ ਰੈਗੁਲਰ ਕਰਨ 'ਚ ਮਦਦ ਕਰਦੀ ਹੈ।ਜਿਸ ਨਾਲ ਭਾਰ ਘਟਾਉਣ 'ਚ ਆਸਾਨੀ ਹੁੰਦੀ ਹੈ।
ਕਾਲੀ ਮਿਰਚ ਫੈਟ ਸੇਲਸ ਦੀ ਫਾਰਮੇਸ਼ਨ ਦੀ ਪ੍ਰੀਕ੍ਰਿਆ ਨੂੰ ਰੋਕਣ 'ਚ ਮਦਦ ਕਰਦੀ ਹੈ।ਕਾਲੀ ਮਿਰਚ ਖਾਣ ਨਾਲ ਫੈਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀ
ਦਾਲਚੀਨੀ: ਤੁਹਾਡੀ ਬਾਡੀ ਕਿਵੇਂ ਸ਼ੂਗਰ ਨੂੰ ਪ੍ਰੋਸੈਸ ਕਰਦੀ ਹੈ, ਉਸ 'ਚ ਦਾਲਚੀਨੀ ਅਹਿਮ ਭੂਮਿਕਾ ਨਿਭਾਉਂਦੀ ਹੈ।ਨਾਲ ਹੀ ਪੇਟ ਦੀ ਚਰਬੀ ਕਾਫੀ ਘੱਟ ਜੋ ਜਾਂਦੀ ਹੈ
ਇਲਾਇਚੀ ਡਾਇਜੇਸ਼ਨ 'ਚ ਕਾਫੀ ਮਦਦਗਾਰ ਹੈ।ਖਾਣ ਤੋਂ ਬਾਅਦ ਇਲਾਇਚੀ ਖਾ ਸਕਦੇ ਹੋ ਇਸ ਨਾਲ ਖਾਣਾ ਪਚਾਉਣ 'ਚ ਆਸਾਨੀ ਹੁੰਦੀ ਹੈ
ਇੱਥੇ ਦਿੱੱਤੀ ਗਈ ਜਾਣਕਾਰੀ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀਆਂ 'ਤੇ ਆਧਾਰਿਤ ਹੈ।ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।