ਪੰਜਾਬੀ ਗਾਇਕਾ ਅਫਸਾਨਾ ਖਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਕੈਨੇਡਾ ਵਿੱਚ ਸੀ।

ਇਸ ਦੌਰਾਨ ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਅਫਸਾਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਮਿਰਰ ਸੈਲਫੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਫੋਨ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਮੋਬਾਈਲ ਕਵਰ ਨਜ਼ਰ ਆ ਰਿਹਾ ਹੈ।

 ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਫਸਾਨਾ ਖਾਨ ਨੇ ਕੈਪਸ਼ਨ ਲਿਖੀ, 'ਮੇਰਾ ਵੱਡਾ ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।

ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ। ਇੱਥੇ ਉਹ ਵੱਖ ਵੱਖ ਸ਼ਹਿਰਾਂ 'ਚ ਮਿਊਜ਼ਿਕ ਸ਼ੋਅਜ਼ ਕਰ ਰਹੀ ਹੈ। 

 ਇਸ ਦੌਰਾਨ ਉਸ ਨੂੰ ਕਈ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਕਾਫੀ ਟਰੋਲ ਹੋਣਾ ਪਿਆ ਹੈ

 ਲੋਕਾਂ ਨੇ ਕਦੇ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਇਆ, ਤਾਂ ਕਦੇ ਉਸ ਦੇ ਮੇਕਅੱਪ ਦਾ। 

ਪਰ ਇਸ ਪੋਸਟ ਨੇ ਸਭ ਦਾ ਦਿਲ ਜਿੱਤ ਲਿਆ ਹੈ। 

ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਸਿੱਧੂ ਦਾ ਆਪਣੀ ਭੈਣ ਨਾਲ ਕਾਫੀ ਪਿਆਰ ਸੀ।

 ਦੋਵੇਂ ਇੱਕ ਦੂਜੇ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੇ ਸੀ।