ਅਕਸ਼ੇ ਕੁਮਾਰ ਨੇ ਏਅਰਪੋਰਟ 'ਤੇ ਇਨ੍ਹਾਂ ਐਕਟਰਸ ਨਾਲ ਦਿੱਤੇ ਕਿਲਰ ਪੋਜ਼

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ ਸੈਲਫੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। 

 ਇਸ ਦੌਰਾਨ ਅਕਸ਼ੇ ਕੁਮਾਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 

 ਇਨ੍ਹਾਂ ਤਸਵੀਰਾਂ 'ਚ ਅਕਸ਼ੇ ਕੁਮਾਰ ਸੋਨਮ ਬਾਜਵਾ ,ਮੌਨੀ ਰਾਏ ਅਤੇ ਦਿਸ਼ਾ ਪਟਨੀ ਨਾਲ ਨਜ਼ਰ ਆ ਰਹੇ ਹਨ।

ਅਕਸ਼ੇ ਕੁਮਾਰ ਦੀਆਂ ਇਹ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਉਨ੍ਹਾਂ ਤਸਵੀਰਾਂ 'ਚ ਅਕਸ਼ੇ ਕੁਮਾਰ ਕਾਲੇ ਰੰਗ ਦੀ ਡਰੈੱਸ ਪਹਿਨੇ ਨਜ਼ਰ ਆ ਰਹੇ ਹਨ।

ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ 'ਚ ਅਕਸ਼ੇ ਕੁਮਾਰ ਐਨਕਾਂ ਪਹਿਨੇ ਨਜ਼ਰ ਆ ਰਹੇ ਹਨ।

ਦਿਸ਼ਾ ਪਟਨੀ ਨੂੰ ਵੀ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਦਿਸ਼ਾ ਪਟਾਨੀ ਦੇ ਇਸ ਕੂਲ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਇਸ ਤਸਵੀਰ 'ਚ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਨੀ ਕ੍ਰੌਪ ਟਾਪ ਪਾਈ ਨਜ਼ਰ ਆ ਰਹੀ ਹੈ। ਦਿਸ਼ਾ ਪਟਨੀ ਦੀ ਇਹ ਡਰੈੱਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।