ਇੱਕ ਪਾਸੇ ਤਾਂ ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਨਾਲ ਇੱਕ ਅਨਟਾਈਟਲ ਰੋਮਾਂਟਿਕ ਕਾਮੇਡੀ ਵਿੱਚ ਕੰਮ ਕਰ ਰਹੇ ਹਨ।
ਦੂਜੇ ਪਾਸੇ ਹਾਲ ਹੀ 'ਚ ਸ਼ਾਹਿਦ ਨੇ ਆਪਣੀ ਆਉਣ ਵਾਲੀ ਫਿਲਮ 'ਬBloody Daddy' ਦਾ ਪੋਸਟਰ ਰਿਲੀਜ਼ ਕੀਤਾ ਹੈ।
ਬਲਡੀ ਡੈਡੀ 'ਚ ਸ਼ਾਹਿਦ ਦੇ ਲਹੂ-ਲੁਹਾਨ ਲੁੱਕ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਸ਼ਾਹਿਦ ਨੇ ਐਮਜ਼ੋਨ ਪ੍ਰਾਈਮ ਵੀਡੀਓ ਦੀ ਸੀਰੀਜ਼ 'ਫਰਜ਼ੀ' ਤੋਂ ਬਾਅਦ 'ਬਲਡੀ ਡੈਡੀ' ਨਾਲ ਇੱਕ ਵਾਰ ਫਿਰ OTT ਕਿੰਗ ਬਣਨ ਦੀ ਤਿਆਰੀ ਕਰ ਲਈ ਹੈ।
ਸ਼ਾਹਿਦ ਕਪੂਰ ਦੀ ਫਿਲਮ 'ਬਲਡੀ ਡੈਡੀ' ਸਿੱਧੇ ਡਿਜੀਟਲ ਪਲੇਟਫਾਰਮ 'ਤੇ ਦਿਖਾਈ ਦੇਵੇਗੀ।
ਅਲੀ ਅੱਬਾਸ ਜ਼ਫਰ ਤੇ ਸ਼ਾਹਿਦ ਕਪੂਰ ਦੀ ਇਹ ਪਹਿਲੀ ਫਿਲਮ 9 ਜੂਨ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਆਪਣੀ ਐਕਸ਼ਨ ਫਿਲਮ ਬਾਰੇ ਅਲੀ ਅੱਬਾਸ ਜ਼ਫਰ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਸਾਡੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
'ਬਲੱਡੀ ਡੈਡੀ' ਜੀਓ ਸਿਨੇਮਾ ਤੇ ਜੀਓ ਸਟੂਡੀਓ ਵਲੋਂ ਤਿਆਰ ਕੀਤੀ ਗਈ ਹੈ।
ਸ਼ਾਹਿਦ ਕਪੂਰ ਨੇ ਪਿਛਲੇ ਦਿਨੀਂ ਇਸ ਫਿਲਮ ਦਾ ਲੁੱਕ ਸ਼ੇਅਰ ਕੀਤਾ ਸੀ। ਬਲੱਡੀ ਡੈਡੀ ਦਾ ਟੀਜ਼ਰ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗਾ।
ਫਿਲਮ ਜਗਤ ਦੇ ਕਬੀਰ ਸਿੰਘ ਸ਼ਾਹਿਦ ਕਪੂਰ ਸਾਲ 2023 'ਚ ਬੈਕ ਟੂ ਬੈਕ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ।