ਪਰਿਣੀਤੀ ਚੋਪੜਾ ਅਤੇ 'ਆਪ' ਨੇਤਾ ਰਾਘਵ ਚੱਢਾ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਦੋਵਾਂ ਨੂੰ ਲਗਾਤਾਰ ਦੋ ਦਿਨ ਮੁੰਬਈ 'ਚ ਲੰਚ

ਅਤੇ ਡਿਨਰ ਡੇਟ 'ਤੇ ਸਪਾਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।

ਹਾਲਾਂਕਿ ਦੋਵਾਂ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪਰ ਇਸ ਜੋੜੇ ਨੂੰ ਲਗਾਤਾਰ ਇਕੱਠੇ ਦੇਖਿਆ ਜਾ ਰਿਹਾ ਹੈ।

 ਖਬਰਾਂ ਹਨ ਕਿ ਪਰਿਣੀਤੀ ਅਤੇ ਰਾਘਵ 13 ਮਈ ਸ਼ਨੀਵਾਰ ਨੂੰ ਦਿੱਲੀ 'ਚ ਮੰਗਣੀ ਕਰ ਰਹੇ ਹਨ।

 ਕੁੜਮਾਈ ਦੀਆਂ ਅਫਵਾਹਾਂ ਦੇ ਵਿਚਕਾਰ, ਅਭਿਨੇਤਰੀ ਅਤੇ 'ਆਪ' ਨੇਤਾ ਨੂੰ ਅੱਜ ਦਿੱਲੀ ਲਈ ਰਵਾਨਾ ਹੁੰਦੇ ਹੋਏ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ।

ਇਸ ਦੌਰਾਨ ਪਰਿਣੀਤੀ ਸਿੰਪਲ ਲੁੱਕ 'ਚ ਨਜ਼ਰ ਆਈ। ਉਸ ਨੇ ਗੂੜ੍ਹੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ।

 ਜਦੋਂ ਕਿ ਰਾਘਵ ਨੇ ਕਾਲੇ ਰੰਗ ਦੀ ਕਮੀਜ਼ ਅਤੇ ਕਰੀਮ ਰੰਗ ਦੀ ਪੈਂਟ ਪਾਈ ਸੀ। ਇਸ ਦੌਰਾਨ ਦੋਵੇਂ ਇਕੱਠੇ ਏਅਰਪੋਰਟ ਦੇ ਅੰਦਰ ਦਾਖਲ ਹੋਏ।

ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਸਮਾਰੋਹ ਲਈ ਕਰੀਬ 150 ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ

 ਵਿਆਹ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਉਮੀਦ ਹੈ ਕਿ  ਇਸ ਸਾਲ ਦੇ ਅੰਤ 'ਚ ਹੋ ਜਾਵੇਗਾ।

ਮੰਗਣੀ ਦੀਆਂ ਅਫਵਾਹਾਂ ਵਿਚਕਾਰ ਪਰਿਣੀਤੀ ਚੋਪੜਾ ਦਿੱਲੀ ਲਈ ਰਵਾਨਾ ਹੋ ਗਈ ਹੈ।