ਐਮੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾ ਕੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ 'ਚ ਉਸਨੇ ਖੁਲਾਸਾ ਕੀਤਾ।

ਉਹ 9 ਸਾਲਾਂ ਬਾਅਦ ਇੱਕ ਐਲਬਮ ਲੈ ਕੇ ਆ ਰਿਹਾ ਹੈ।

Ammy Virk ਨੇ 2022 ‘ਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ।

ਉਸਨੇ ਓਏ ਮਖਨਾ, ਸੌਂਕਣ ਸੌਂਕਣੇ, ਬਾਜਰੇ ਦਾ ਸਿੱਟਾ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਨਾਲ ਫੈਨਸ ਦਾ ਮਨੋਰੰਜਨ ਕੀਤਾ।

ਇਸ ਦੇ ਨਾਲ ਹੀ ਹੁਣ ਸਿੰਗਰ ਸਾਲ 2023 ਦਾ ਧਮਾਕਾ ਕਰਨ ਲਈ ਤਿਆਰ ਹੈ।

ਐਮੀ ਨੇ ਖੁਲਾਸਾ ਕੀਤਾ ਕਿ ਉਹ ਫਿਲਮਾਂ ਬਣਾਉਣ ਵਿੱਚ ਬਿਜ਼ੀ ਹੋ ਗਿਆ ਸੀ, ਇਸ ਲਈ ਉਸ ਨੂੰ ਮਿਊਜ਼ਿਕ ‘ਤੇ ਧਿਆਨ ਦੇਣ ਲਈ ਸਮਾਂ ਨਹੀਂ ਮਿਲਿਆ।

ਐਲਬਮ ਬਹੁਤ ਸੁੰਦਰ ਹੈ ਤੇ ਉਨ੍ਹਾਂ ਨੇ ਆਪਣੇ ਹੋਟਲ ਦੇ ਕਮਰੇ ਨੂੰ ਇੱਕ ਸੰਗੀਤ ਸਟੂਡੀਓ ਵਿੱਚ ਬਦਲ ਦਿੱਤਾ।

ਰੌਨੀ, ਗਿੱਲ ਤੇ ਜੈਮੀਤ ਨੇ ਗੀਤਕਾਰੀ ਵਿਭਾਗ ਨੂੰ ਸੰਭਾਲਿਆ। ਨਾਲ ਹੀ, ‘ਲੇਅਰਜ਼’ 3 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ।

ਫੈਨਸ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਨ ਕਿ ਲੰਬੇ ਸਮੇਂ ਬਾਅਦ ਐਮੀ ਮਿਊਜ਼ਿਕ ਚਾਰਟ ‘ਤੇ ਨਜ਼ਰ ਆਉਣਗੇ।

ਨਵਾਂ ਸਾਲ ਸਰਪ੍ਰਾਈਜ਼ ਤੇ ਸ਼ਾਨਦਾਰ ਚੀਜ਼ਾਂ ਨਾਲ ਭਰਿਆ ਹੋਵੇਗਾ।