ਅਨੁਸ਼ਕਾ-ਵਿਰਾਟ ਦਾ ਲਿਵਿੰਗ ਰੂਮ ਹੈ ਬੇਹੱਦ ਆਲੀਸ਼ਾਨ, ਜੋੜੇ ਦੇ ਲੇਟੈਸਟ ਫੋਟੋਸ਼ੂਟ 'ਚ ਦਿਖੀ ਝਲਕ

ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਪਣੇ ਘਰ 'ਤੇ ਫੋਟੋਸ਼ੂਟ ਕਰਵਾਇਆ ਸੀ। 

ਅਦਾਕਾਰਾ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਜੋੜੇ ਦੇ ਲਗਜ਼ਰੀ ਲਿਵਿੰਗ ਰੂਮ ਦੀ ਝਲਕ ਦੇਖਣ ਨੂੰ ਮਿਲੀ ਹੈ।

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਵੀਰਵਾਰ ਨੂੰ ਇੰਡੀਅਨ ਸਪੋਰਟਸ ਆਨਰਜ਼ ਈਵੈਂਟ ਵਿੱਚ ਸ਼ਾਮਲ ਹੋਏ।

ਇਸ ਸਮਾਗਮ ਵਿੱਚ ਜਾਣ ਤੋਂ ਪਹਿਲਾਂ, ਜੋੜੇ ਨੇ ਆਪਣੇ ਘਰ ਇੱਕ ਛੋਟਾ ਜਿਹਾ ਫੋਟੋਸ਼ੂਟ ਕਰਵਾਇਆ। 

ਜਿਸ ਦੀਆਂ ਤਸਵੀਰਾਂ ਹੁਣ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਅਨੁਸ਼ਕਾ ਪਰਪਲ ਫਲੋਰ ਲੈਂਥ ਸਲਿਟ ਗਾਊਨ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਜਦਕਿ ਵਿਰਾਟ ਕੋਹਲੀ ਵੀ ਕਾਲੇ ਸੂਟ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। 

ਇਨ੍ਹਾਂ ਤਸਵੀਰਾਂ 'ਚ ਜੋੜੇ ਦਾ ਰੰਗਦਾਰ ਲਿਵਿੰਗ ਰੂਮ ਵੀ ਦੇਖਿਆ ਜਾ ਸਕਦਾ ਹੈ।

ਅਨੁਸ਼ਕਾ ਅਤੇ ਵਿਰਾਟ ਨੇ ਆਪਣੇ ਲਿਵਿੰਗ ਰੂਮ ਵਿੱਚ ਡਾਰਕ ਸ਼ੇਡਸ ਰੱਖੇ ਹੋਏ ਹਨ।

ਅਨੁਸ਼ਕਾ ਤੇ ਵਿਰਾਟ ਦੇ ਲਗਜ਼ਰੀ ਲਿਵਿੰਗ ਰੂਮ ਦੀਆਂ ਕੰਧਾਂ ਨੂੰ ਕੇਲੇ ਦੀਆਂ ਪੱਤੀਆਂ ਤੇ ਕਈ ਪੌਦਿਆਂ ਦੇ ਰੰਗੀਨ ਵਾਲਪੇਪਰਾਂ ਨਾਲ ਸਜਾਇਆ ਗਿਆ ਹੈ।