ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਆਪਣੇ ਗਾਣਿਆਂ ਨਾਲ ਹਮੇਸ਼ਾਂ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਅਤੇ ਲੱਖਾਂ ਫੈਨਸ ਦੇ ਦਿਲਾਂ ‘ਤੇ ਰਾਜ ਕੀਤਾ ਹੈ।

ਸਿੰਗਰ ਨੇ Summer High, Desires, Excuses ਵਰਗੇ ਸੌਂਗਸ ਨਾਲ ਪਾਰਟੀਆਂ ‘ਚ ਧਮਾਲ ਕੀਤਾ ਹੈ।

 ਇਸ ਦੇ ਨਾਲ ਹੀ ਉਸ ਦੇ ਗਾਣਿਆਂ ਨੇ ਪੰਜਾਬੀਆਂ ਦੇ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਹਮੇਸ਼ਾਂ ਨੱਚਣ ਲਈ ਮਜਬੂਰ ਕੀਤਾ ਹੈ।ਇਹ ਸਟਾਰ ਆਏ ਦਿਨ ਪੌਪਲੈਰਿਟੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ।

 ਜਿਸ ਕਰਕੇ ਉਸ ਦੇ ਨਾਂ ਕੀ ਰਿਕਾਰਡ ਬਣੇ ਹਨ। ਹੁਣ ਇੱਕ ਵਾਰ ਫਿਰ ਏਪੀ ਢਿੱਲੋਂ ਨੇ ਇਤਿਹਾਸ ਰਚਿਆ ਹੈ। ਦੱਸ ਦਈਏ ਕਿ ਆਪਣੇ ਬੇਮਿਸਾਲ ਗੀਤਾਂ ‘ਤੇ ਸਾਰਿਆਂ 

ਨੂੰ ਨੱਚਣ ਲਈ ਮਜ਼ਬੂਰ ਕਰਨ ਵਾਲੇ ਏਪੀ ਢਿੱਲੋਂ ਜੂਨੋ ਅਵਾਰਡਜ਼ 2023 ਵਿੱਚ ਆਪਣੇ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚਮਕ ਰਿਹਾ ਹੈ ਜਿੱਥੇ ਉਸਨੇ ਲਾਈਵ ਪ੍ਰਫਾਰਮੈਂਸ਼ਨ ਦਿੱਤੀ।

ਦੱਸ ਦਈਏ ਕਿ Juno ‘ਚ ਪਹਿਲੀ ਵਾਰ ਪੰਜਾਬੀ ਪ੍ਰਫਾਰਮੈਂਸ ਦੇ ਕੇ ਏਪੀ ਢਿਲੋਂ ਨੇ ਇਤਿਹਾਸ ਰਚਿਆ ਹੈ।

ਉਸਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ ‘ਗਲੋਬਲ ਫੈਨੋਮ’ ਦੇ ਤੌਰ ‘ਤੇ ਸੱਦਾ ਦਿੱਤਾ ਸੀ। ਉਸ ਦੇ ਪ੍ਰਫਾਰਮੈਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਸਾਰਿਆਂ ਨੂੰ ਉਸ ਦੇ ਗੀਤਾਂ ਨੇ ਆਪਣਾ ਮੂਰਿਦ ਬਣਾ ਲਿਆ।

ਏਪੀ ਨੇ ਆਪਣੇ ਗੀਤ ‘Summer High’ ਨਾਲ ਆਪਣੇ ਪ੍ਰਫਾਰਮੈਂਸ ਦੀ ਸ਼ੁਰੂਆਤ ਕੀਤੀ ਤੇ ਭੀੜ ਵਿੱਚ ਮੌਜੂਦ ਸਾਰੇ ਪੰਜਾਬੀਆਂ ਨੇ ਟਰੈਕ ‘ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਬਾਰੇ ਇੰਡੋ-ਕੈਨੇਡੀਅਨ ਸਿੰਗਰ AP Dhillon ਨੇ ਪ੍ਰਫਾਰਮੈਂਸ ਤੋਂ ਪਹਿਲਾਂ ਰੈੱਡ ਕਾਰਪੇਟ ‘ਤੇ ਕਿਹਾ ਕਿ, “ਮੈਂ ਇੱਥੇ ਦੋ ਸੂਟਕੇਸ ਅਤੇ ਇੱਕ ਸੁਪਨਾ ਲੈ ਕੇ ਆਇਆ ਸੀ, ਅਤੇ ਇਹ ਸਿਰਫ ਕੁਝ ਅਜਿਹਾ ਕਰਨ ਲਈ ਸੀ ਜੋ ਲੋਕਾਂ ਨੂੰ ਘਰ ਵਾਪਸ ਜਾਣ ਲਈ ਪ੍ਰੇਰਿਤ ਕਰ ਸਕਦਾ ਹੈ।