APJ Abdul kalam ਦੇ 10 ਅਨਮੋਲ ਵਿਚਾਰ ਜੋ ਹਰ ਨੌਜਵਾਨ ਦੀ ਬਦਲ ਸਕਦੇ ਹਨ ਜ਼ਿੰਦਗੀ 

ਜ਼ਿੰਦਗੀ 'ਚ ਪਹਿਲੀ ਕਾਮਯਾਬੀ ਤੋਂ ਬਾਅਦ ਨਾ ਰੁਕੋ ਕਿਉਂਕਿ ਜੇਕਰ ਤੁਸੀਂ ਦੂਜੀ ਕੋਸ਼ਿਸ਼ 'ਚ ਅਸਫਲ ਹੋ ਜਾਂਦੇ ਹੋ ਤਾਂ ਲੋਕ ਕਹਿਣਗੇ ਕਿ ਤੁਹਾਡੀ ਪਹਿਲੀ ਕਾਮਯਾਬੀ ਕਿਸਮਤ ਦੀ ਬਦੌਲਤ ਸੀ।

ਸਾਰੇ ਪੰਛੀ ਮੀਂਹ 'ਚ ਛਾਂ ਭਾਲਦੇ ਹਨ ਪਰ ਗਰੁੜ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹ ਬੱਦਲਾਂ ਦੇ ਉੱਪਰ ਉੱਡਦਾ ਹੈ!

ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ ਉਨ੍ਹਾਂ ਹੀ ਮਿਲਦਾ ਹੈ ਜੋ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ।

ਅਸਫ਼ਲਤਾ ਕਦੇ ਵੀ ਮੈਨੂੰ ਹਰਾ ਨਹੀਂ ਸਕਦੀ, ਕਿਉਂਕਿ ਮੇਰੀ ਸਫ਼ਲਤਾ ਦੀ ਪਰਿਭਾਸ਼ਾ ਬਹੁਤ ਮਜ਼ਬੂਤ ​​ਹੈ।

ਅਸਮਾਨ ਵੱਲ ਦੇਖੋ, ਅਸੀਂ ਇਕੱਲੇ ਨਹੀਂ ਹਾਂ ਸਾਰਾ ਬ੍ਰਹਿਮੰਡ ਸਾਡੇ ਨਾਲ ਹੈ ਅਤੇ ਉਹ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਸਾਜ਼ਿਸ਼ ਰਚਦਾ ਹੈ।

ਇੱਕ ਚੰਗੀ ਕਿਤਾਬ ਇੱਕ ਹਜ਼ਾਰ ਦੋਸਤਾਂ ਦੇ ਬਰਾਬਰ ਹੁੰਦੀ ਹੈ, ਜਦੋਂ ਕਿ ਇੱਕ ਚੰਗਾ ਦੋਸਤ ਇੱਕ ਲਾਇਬ੍ਰੇਰੀ ਦੇ ਬਰਾਬਰ ਹੁੰਦਾ ਹੈ।

ਸੁਪਨਾ ਉਹ ਨਹੀਂ ਜੋ ਤੁਸੀਂ ਨੀਂਦ ਵਿੱਚ ਦੇਖਦੇ ਹੋ, ਸੁਪਨਾ ਉਹ ਹੁੰਦਾ ਹੈ ਜੋ ਤੁਹਾਨੂੰ ਸੌਣ ਨਹੀਂ ਦਿੰਦਾ।

ਜ਼ਿੰਦਗੀ 'ਚ ਮੁਸ਼ਕਲਾਂ ਸਾਨੂੰ ਬਰਬਾਦ ਕਰਨ ਲਈ ਨਹੀਂ ਆਉਂਦੀਆਂ, ਸਗੋਂ ਇਹ ਸਾਡੀਆਂ ਛੁਪੀਆਂ ਸ਼ਕਤੀਆਂ ਨੂੰ ਬਾਹਰ ਕੱਢਦੀਆਂ ਹਨ। ਮੁਸ਼ਕਿਲਾਂ ਨੂੰ ਇਹ ਦੱਸੋ ਕਿ ਤੁਸੀਂ ਉਸ ਤੋਂ ਵੱਧ ਮੁਸ਼ਕਿਲ ਹੋ।

ਦੇਸ਼ ਦਾ ਸਰਵੋਤਮ ਦਿਮਾਗ ਕਲਾਸ ਰੂਮ ਦੇ ਆਖਰੀ ਬੈਂਚਾਂ 'ਤੇ ਪਾਏ ਜਾ ਸਕਦੇ ਹਨ।

ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਸੂਰਜ ਵਾਂਗ ਸੜਨਾ ਪਵੇਗਾ।