iOS 17 ਦਾ ਅਪਡੇਟ ਜਲਦ ਮਿਲੇਗਾ: ਐਪਲ ਨੇ ਲੇਟੇਸਟ iOS 17 ਨੂੰ ਅਨਵੀਲ ਕਰ ਦਿੱਤਾ ਹੈ ਤੇ ਇਸਦੇ ਫੀਚਰਸ ਦੇ ਬਾਰੇ 'ਚ ਵੀ ਦੱਸਿਆ ਹੈ, ਇਸ ਲੇਟੇਸਟ ਆਈਓਐਸ ਦਾ ਅਪਡੇਟ ਆਈਫੋਨ ਐਸਈ ਸੈਕਿੰਡ ਜਨਰੇਸ਼ਨ ਜਾਂ ਉਸ ਤੋਂ ਲੇਟੇਸਟ ਆਈਫੋਨ ਨੂੰ ਮਿਲੇਗਾ।
ਯੂਜ਼ਰਸ ਕਾਟੈਕਟ ਪੋਸਟਰ ਨੂੰ ਕਸਟਮਾਈਜ਼ ਕਰ ਸਕੋਗੇ।ਇਸ 'ਚ ਯੂਨੀਕ ਵਿਜ਼ੁਅਲ ਐਕਸਪੀਰੀਐਂਸ ਮਿਲੇਗਾ, ਜਿਸ 'ਚ ਤੁਸੀਂ ਆਪਣੀ ਪਸੰਦ ਦੇ ਫੋਟੋ ਜਾਂ ਮੈਮੋਜ਼ੀ ਦਾ ਇਸਤੇਮਾਲ ਕਰ ਪਾਓਗੇ।ਫਾਂਟ ਕਲਰ ਵੀ ਸਿਲੈਕਟ ਕਰ ਸਕੋਗੇ।
iOS 17 'ਚ ਇਕ ਖਾਸ ਸੈਫਟੀ ਫੀਚਰਸ ਨੂੰ ਸ਼ਾਮਿਲ ਕੀਤਾ ਹੈ।ਜਿਸ ਨਾਲ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਕੋਲ ਆਟੋਮੈਟਿਕ ਚੈਕਇਨ ਦਾ ਮੈਸੇਜ਼ ਪਹੁੰਚ ਜਾਵੇਗਾ।ਇਸ 'ਚ ਲੋਕੇਸ਼ਨ ਤੇ ਬੈਟਰੀ ਪਰਸੇਂਟੇਜ਼ ਵੀ ਸ਼ਾਮਿਲ ਕਰ ਸਕਦੇ ਹੋ।
iOS 17 'ਚ ਮੈਸੇਜਿੰਗ ਐਕਸਪੀਰੀਐਂਸ ਨੂੰ ਬਿਹਤਰ ਕਰਨ ਦੇ ਲਈ ਮੌਜੂਦਾ ਸਿਟਕਰ ਨੂੰ ਅਪਡੇਟ ਕੀਤਾ ਹੈ।ਨਵੇਂ ਸਿਟਕਰ ਸ਼ਾਮਿਲ ਕੀਤੇ ਹਨ।ਨਾਲ ਹੀ ਲਾਈਵ ਸਟਿੱਕਰਸ, ਇਮੋਜ਼ੀ ਸਟਿੱਕਰਸ ਤੇ ਮੈਮੋਜੀ ਸਟਿਕਰਸ ਨੂੰ ਸ਼ਾਮਿਲ ਕੀਤਾ ਹੈ।
iOS 17 ਦੇ ਅਪਡੇਟ ਦੇ ਬਾਅਦ ਯੂਜ਼ਰਸ ਨੂੰ ਪ੍ਰਾਈਵੇਸੀ ਕੰਟਰੋਲ ਤੇ ਕਈ ਅਡਵਾਂਸ ਸੇਟਿੰਗਸ ਦੇ ਆਪਸ਼ਨ ਮਿਲਣਗੇ, ਐਪਲ ਪ੍ਰਾਈਵੇਸੀ ਪ੍ਰੋਟੈਕਸ਼ਨ ਨੂੰ ਨੇਕਸਟ ਲੈਵਲ ਤੱਕ ਲੈ ਜਾਵੇਗਾ।
iOS 17 'ਚ ਗੇਮ ਚੇਜਿੰਗ ਤਕਨੀਕ ਸਾਬਿਤ ਹੋ ਸਕਦੀ ਹੈ।ਇਸ 'ਚ ਯੂਜ਼ਰਸ ਮੈਸੇਜ਼ 'ਚ ਆਡੀਓ ਵੀ ਭੇਜ ਸਕਣਗੇ, ਜੋ ਆਟੋਮੈਟਿਕ ਟ੍ਰਾਂਸਕ੍ਰਾਈਬ ਕੀਤਾ ਜਾ ਸਕੇਗਾ। ਐਪਲ ਨੇ ਨੇਮ ਡ੍ਰਾਪ ਫੀਚਰ ਜੋੜਿਆ ਹੈ।
ਇਸ ਨਾਲ ਯੂਜ਼ਰ ਦੂਜੇ ਆਈਫੋਨ ਦੇ ਕਰੀਬ ਜਾ ਕੇ ਆਸਾਨੀ ਨਾਲ ਕੰਟੈਂਟ ਸ਼ੇਅਰ ਕਰ ਸਕਣਗੇ।ਇਸ ਫੀਚਰ ਨੂੰ ਯੂਜ਼ ਕਰਨ ਦੇ ਲਈ ਸਿਰਫ ਆਪਣਾ ਫੋਨ ਦੂਜੇ ਪਰਸਨ ਦੇ ਫੋਨ ਦੇ ਕਰੀਬ ਲਿਆਉਣਾ ਹੋਵੇਗਾ।
ਅਪਕਮਿੰਗ ਆਈਓਐਸ 'ਚ ਯੂਜ਼ਰਸ ਨੂੰ ਅਪਗ੍ਰੇਡ ਆਟੋ ਕਰੇਕਟ ਫੀਚਰ ਮਿਲੇਗਾ।ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇੰਗਲਿਸ਼ ਦੀ ਸਪੈਲਿੰਗ ਨੂੰ ਠੀਕ ਕਰ ਸਕਣਗੇ।ਇਸ ਨਾਲ ਮੈਸੇਜ਼ ਤੇ ਟੈਕਸਟ ਨੂੰ ਐਰਰ ਫ੍ਰੀ ਬਣਾਇਆ ਜਾ ਸਕੇਗਾ।
ਇਸਦੇ ਇਲਾਵਾ ਗੂਗਲ ਸਰਚ ਨੂੰ ਉਸ ਅਕਾਊਂਟ ਨਾਲ ਕਨੈਕਟ ਰੱਖੋ ਤੇ ਪਲੇ ਸਟੋਰ ਦੇ ਲਈ ਵੀ ਇਸਦਾ ਇਸਤੇਮਾਲ ਕਰੋ।ਤੁਸੀਂ ਇਸਦੀ ਮਦਦ ਨਾਲ ਮੇਲ ਵੀ ਭੇਜ ਸਕਦੇ ਹੋ।ਇਸ ਨਾਲ ਤੁਹਾਡਾ ਅਕਾਉਂਟ ਐਕਟਿਵ ਰਹੇਗਾ ਤੇ ਕੰਪਨੀ ਇਸ ਨੂੰ ਡਿਲੀਟ ਨਹੀਂ ਕਰੇਗੀ।