'ਤੁਮ ਹੀ ਹੋ' ਅਤੇ 'ਹਮਾਰੀ ਅਧੂਰੀ ਕਹਾਨੀ' ਵਰਗੇ ਗੀਤਾਂ ਰਾਹੀਂ ਕਰੋੜਾਂ ਲੋਕਾਂ ਦਾ ਚਹੇਤਾ ਬਣ ਚੁੱਕੇ ਅਰਿਜੀਤ ਸਿੰਘ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' 'ਚ ਬਤੌਰ ਪ੍ਰਤੀਯੋਗੀ ਸ਼ਾਮਲ
ਹੋਏ ਸਨ ਪਰ ਸ਼ੋਅ ਦੀ ਟਰਾਫੀ ਜਿੱਤਣ 'ਚ ਅਸਫਲ ਰਹੇ। ਭਾਵੇਂ ਅਰਿਜੀਤ ਸਿੰਘ ‘ਫੇਮ ਗੁਰੂਕੁਲ’ ਦਾ ਤਾਜ ਨਹੀਂ ਸਜਿਆ ਪਰ ਅੱਜ ਦੇ ਸਮੇਂ ਵਿੱਚ ਉਹ ਗਾਇਕੀ ਦਾ ਬਾਦਸ਼ਾਹ ਬਣ ਗਿਆ ਹੈ।
ਕੁਝ ਸਾਲ ਡੇਟ ਕਰਨ ਤੋਂ ਬਾਅਦ ਅਰਿਜੀਤ ਸਿੰਘ ਨੇ ਵਿਆਹ ਕਰਵਾ ਲਿਆ ਪਰ ਇਹ ਜ਼ਿਆਦਾ ਦਿਨ ਨਾ ਚੱਲ ਸਕਿਆ ਅਤੇ ਇਕ ਸਾਲ ਦੇ ਅੰਦਰ ਹੀ ਦੋਹਾਂ ਦਾ ਤਲਾਕ ਹੋ ਗਿਆ।