KL Rahul ਤੋਂ ਬਾਅਦ ਹੁਣ ਅਕਸ਼ਰ ਪਟੇਲ ਵੀ ਕਰਨਗੇ ਵਿਆਹ

ਜਾਣੋ ਕੌਣ ਹੈ ਉਨ੍ਹਾਂ ਦੀ ਹੋਣ ਵਾਲੀ ਪਤਨੀ Meha Patel

ਕੇਐਲ ਰਾਹੁਲ ਦੇ ਵਿਆਹ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ, ਉੱਥੇ ਹੀ ਹੁਣ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਦੇ ਵਿਆਹ ਦੀ ਵੀ ਚਰਚਾ ਹੋ ਰਹੀ ਹੈ। 

ਖ਼ਬਰਾਂ ਮੁਤਾਬਕ ਉਹ 26 ਜਨਵਰੀ ਨੂੰ ਆਪਣੀ ਪ੍ਰੇਮਿਕਾ ਮਾਹੀ ਪਟੇਲ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ।

ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਮੇਹਾ ਪਟੇਲ ਨਾਲ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ।

ਮੇਹਾ ਪਟੇਲ ਇੱਕ ਪ੍ਰੋਫੈਸ਼ਨਲ ਡਾਇਟੀਸ਼ੀਅਨ ਹੈ। ਮੇਹਾ ਪਟੇਲ ਨੇ ਪਿਛਲੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸ਼ਰ ਪਟੇਲ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ।

ਮੇਹਾ ਪਟੇਲ ਨੇ ਇਨ੍ਹਾਂ ਇੰਸਟਾਗ੍ਰਾਮ ਪੋਸਟਾਂ ਰਾਹੀਂ ਕਈ ਡਾਈਟ ਪਲਾਨ ਸ਼ੇਅਰ ਕੀਤੇ ਹਨ।

ਮੇਹਾ ਪਟੇਲ ਨੂੰ ਘੁੰਮਣ-ਫਿਰਨ ਦਾ ਵੀ ਬਹੁਤ ਸ਼ੌਕ ਹੈ ਤੇ ਉਹ ਥਾਂ-ਥਾਂ ਘੁੰਮਣ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਅਕਸ਼ਰ ਪਟੇਲ ਨੇ ਪਿਛਲੇ ਸਾਲ ਆਪਣੇ ਜਨਮਦਿਨ ‘ਤੇ ਪ੍ਰੇਮਿਕਾ ਮੇਹਾ ਨੂੰ ਪ੍ਰਪੋਜ਼ ਕੀਤਾ ਸੀ।