ਸਲਮਾਨ ਖ਼ਾਨ ਇਕ ਅਜਿਹੇ ਸਟਾਰ ਹਨ, ਜਿਨ੍ਹਾਂ ਨੇ ਲਗਾਤਾਰ ਸਭ ਤੋਂ ਜਿਆਦਾ 100 ਕਰੋੜੀ ਫਿਲਮਾਂ ਦਿਤੀਆਂ ਹਨ।100 ਕਰੋੜ ਦੇ ਕਲਬ 'ਚ ਸ਼ਾਮਿਲ ਹੋਣ ਵਾਲੀ 'ਕਿਸੀ ਕਾ ਭਾਈ ਜਾਨ' ਉਨ੍ਹਾਂ ਦੀ 16ਵੀਂ ਫਿਲਮ ਹੈ।

ਅਕਸ਼ੈ ਕੁਮਾਰ ਲਿਸਟ 'ਚ ਦੂਜੇ ਨੰ. 'ਤੇ ਹਨ।ਉਨ੍ਹਾਂ ਨੇ ਲਗਾਤਾਰ 6 ਅਜਿਹੀਆਂ ਫਿਲਮਾਂ ਦਿੱਤੀਆਂ ਹਨ ਜੋ 100 ਕਰੋੜੀ ਹਨ।ਇਸ 'ਚ ਗੋਲਡ, 2.0 ਕੇਸਰੀ, ਮਿਸ਼ਨ ਮੰਗਲ ਸ਼ਾਮਿਲ ਹੈ।

ਸ਼ਾਹਰੁਖ ਖਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਵੀ 6 ਅਜਿਹੀਆਂ ਫਿਲਮਾਂ ਹਨ ਜੋ ਲਗਾਤਾਰ 100 ਕਰੋੜੀ ਕਲਬ 'ਚ ਸ਼ਾਮਿਲ ਹਨ।ਇਸ 'ਚ ਰਾਵਨ, ਡਾਨ 2, ਜਬ ਤਕ ਹੈ ਜਾਨ, ਚੇਨਈ ਐਕਪ੍ਰੈਸ, ਹੈਪੀ ਨਿਊ ਯੀਅਰ ਸ਼ਾਮਿਲ ਹੈ

ਇਸ ਲਿਸਟ ਅਜੇਦੇਵਗਨ ਵੀ ਸ਼ਾਮਿਲ ਹੈ।ਉਨ੍ਹਾਂਨੇ ਕਰੀਬ 5 ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜੋ ਲਗਾਤਾਰ 100 ਕਰੋੜੀ ਰਹੀਆਂ ਹਨ।ਇਸ 'ਚ ਗੋਲਮਾਲ ਅਗੇਨ, ਰੇਡ, ਟੋਟਲ ਧਮਾਲ, ਦੇ ਦੇ ਪਿਆਰ ਦੇ, ਤੇ ਤਾਨਹਾਜ਼ੀ ਸ਼ਾਮਿਲ ਹਨ।

ਲਿਸਟ 'ਚ ਆਮਿਨ ਖਾਨ ਦਾ ਨਾਮ ਵੀ ਸ਼ਾਮਿਲ ਹੈ।ਉਨ੍ਹਾਂ ਨੇ ਲਗਾਤਾਰ 4 ਸੌ ਕਰੋੜੀ ਫਿਲਮਾਂ ਦਿਤੀਆਂ ਹਨ।ਇਸ 'ਚ ਧੂਮ 3, ਪੀ ਕੇ, ਦੰਗਲ ਤੇ ਠੱਗਸ ਆਫ ਹਿੰਦੁਸਤਾਨ ਦੇ ਨਾਮ ਸ਼ਾਮਿਲ ਹਨ।

ਰਣਵੀਰ ਸਿੰਘ ਨੇ ਲਗਾਤਾਰ 4 100 ਕਰੋੜੀ ਫਿਲਮਾਂ ਦਿੱਤੀਆਂ।ਇਨ੍ਹਾਂ 'ਚ ਪਦਮਾਵਤ, ਸਿੰਬਾ, ਗਲੀ ਬੁਆਏ ਤੇ 83 ਦੇ ਨਾਮ ਸ਼ਾਮਿਲ ਹਨ।

ਰਿਤਿਕ ਰੌਸ਼ਨ ਨੇ ਲਗਾਤਾਰ 3 ਫ਼ਿਲਮਾਂ 100 ਕਰੋੜੀ ਦਿੱਤੀਆਂ ਹਨ।ਇਸ 'ਚ ਕਾਬਿਲ, ਸੁਪਰ30, ਤੇ ਵਾਰ ਦੇ ਨਾਮ ਸ਼ਾਮਿਲ ਹਨ।

ਰਣਬੀਰ ਕਪੂਰ ਦੀਆਂ 2 ਫਿਲਮਾਂ ਅਜਿਹੀਆਂ ਰਹੀਆਂ ਹਨ ਜੋ ਲਗਾਤਾਰ 100 ਕਰੋੜ ਕਲਬ 'ਚ ਸ਼ਾਮਿਲ ਹੋਈਆਂ।ਇਸ 'ਚ ਬ੍ਰਹਸ਼ਸਤਰ ਤੇ ਤੂ ਝੂਠੀ ਮੈਂ ਮੱਕਾਰ ਸ਼ਾਮਿਲ ਹੈ।

ਖਬਰਾਂ ਦੀ ਮੰਨੀਏ ਤਾਂ ਵਰੁਣ ਧਵਨ ਨੇ ਲਗਾਤਾਰ 2 ਫਿਲਮਾਂ ਅਜਿਹੀਆਂ ਦਿਤੀਆਂ ਜੋ ਕਰੋੜ ਕਲੱਬ 'ਚ ਸ਼ਾਮਿਲ ਹੋਈਆਂ।ਇਸ 'ਚ ਬਦਰੀਨਾਥ ਕੀ ਦੁਲਹਨੀਆ ਤੇ ਜੁੜਵਾ 2 ।

ਆਯੁਸ਼ਮਾਨ ਖੁਰਾਨਾ ਨੇ ਲਗਾਤਾਰ 2, ਸੌ ਕਰੋੜੀ ਫਿਲਮਾਂ ਦਿੱਤੀਆਂ ਹਨ।ਇਸ 'ਚ ਡ੍ਰੀਮ ਗਰਲ ਤੇ ਬਾਲਾ ਦੇ ਨਾਮ ਸ਼ਾਮਿਲ ਹਨ।