ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਫੈਨਸ ਵੀ ਇਸ ਸਰਪ੍ਰਾਈਜ਼ ਲਈ ਕਾਫੀ ਉਤਸ਼ਾਹਿਤ ਹਨ।

ਰੈਪਰ ਬਾਦਸ਼ਾਹ ਨੇ ਆਪਣੇ ਜ਼ਬਰਦਸਤ ਗੀਤਾਂ ਨਾਲ ਲੋਕਾਂ 'ਚ ਕ੍ਰੇਜ਼ ਪੈਦਾ ਕੀਤਾ ਹੈ।

ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਹਰ ਨਵੇਂ ਟਰੈਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ।

ਦਰਅਸਲ, ਉਸਨੇ ਹਾਲ ਹੀ 'ਚ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਭਾਰਤ ਦੌਰੇ ਦੀ ਤਿਆਰੀ ਕਰ ਰਿਹਾ ਹੈ।

ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦੇ ਹੋਏ, ਉਸਨੇ ਦੱਸਿਆ ਹੈ ਕਿ ਉਹ ਲੋਕਾਂ ਨੂੰ ਦੀਵਾਨਾ ਬਣਾਉਣ ਲਈ ਤਿਆਰ ਹੈ।

ਜਿਸ ਲਈ ਉਹ ਦਸੰਬਰ ਤੋਂ ਮਾਰਚ ਦਰਮਿਆਨ ਅੱਠ ਸ਼ਹਿਰਾਂ ਦਾ ਦੌਰਾ ਕਰੇਗਾ।

ਇਹ ਪੋਸਟ ਦੇਖਣ ਤੋਂ ਬਾਅਦ ਬਾਦਸ਼ਾਹ ਦੇ ਫੈਨਸ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਇਹ ਭਾਰਤ ਦੌਰਾ ਦਸੰਬਰ ਤੋਂ ਮਾਰਚ ਤੱਕ ਚੱਲੇਗਾ ਤੇ ਇਸ ਦੌਰਾਨ ਬਾਦਸ਼ਾਹ ਕਰੀਬ ਅੱਠ ਸ਼ਹਿਰਾਂ 'ਚ ਆਪਣੇ ਕੰਸਰਟ ਨੂੰ ਰੌਕ ਕਰਨ ਜਾ ਰਿਹਾ ਹੈ।

ਇਹ ਟੂਰ 24 ਦਸੰਬਰ ਤੋਂ ਮੁੰਬਈ ਤੋਂ ਸ਼ੁਰੂ ਹੋਵੇਗਾ।

ਉਸ ਦੀ ਪੋਸਟ 'ਤੇ ਆ ਰਹੇ ਕਮੈਂਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਸ ਉਸ ਦੇ ਪਹਿਲੇ ਦੌਰੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹਾਲ ਹੀ ਵਿੱਚ, ਰੈਪਰ ਬਾਦਸ਼ਾਹ ਨੇ ਆਪਣੇ ਬੈਂਗ ਟੂਰ ਦਾ ਇੱਕ ਪ੍ਰੋਮੋ ਵੀ ਸਾਂਝਾ ਕੀਤਾ।