ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦੀ 25 ਮਈ, 2023 ਨੂੰ ਤੀਜੀ ਬਰਸੀ ਹੈ।

ਲਬੀਰ ਸਿੰਘ ਸੀਨੀਅਰ ਭਾਰਤ ਦੀ ਉਸ ਟੀਮ ਦਾ ਹਿੱਸਾ ਰਹੇ ਜਿਸ ਨੇ ਤਿੰਨ ਵਾਰ ਓਲੰਪਿਕ ਗੋਲਡ ਜਿੱਤਿਆ। 

ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਹੁਣ ਤੱਕ ਦੇ ਸਮੇਂ ਦਾ ਸਭ ਤੋਂ ਵਧਿਆ ਸੈਂਟਰ-ਫਾਰਵਰਡ ਪਲੇਅਰ ਮੰਨਿਆ ਜਾਂਦਾ ਹੈ। 

ਸਾਲ 1948, 1952 ਅਤੇ 1956 ਵਿੱਚ ਭਾਰਤੀ ਹਾਕੀ ਟੀਮ ਦੀ ਓਲੰਪਿਕ ਗੋਲਡ ਦੀ ਦੂਜੀ ਹੈਟ੍ਰਿਕ ਤੋਂ ਬਾਅਦ

ਉਨ੍ਹਾਂ ਦੀ ਖੇਡ ਕਲਾ ਨੇ ਦੇਸ਼ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦਿੱਤੇ ਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।

 ਪੰਜਾਬ ਵਿੱਚ ਇੱਕ ਆਜ਼ਾਦੀ ਘੁਲਾਟੀਏ ਕਰਮ ਕੌਰ ਤੇ ਦਲੀਪ ਸਿੰਘ ਦੁਸਾਂਝ ਦੇ ਘਰ ਜਨਮੇ ਬਲਬੀਰ ਸਿੰਘ ਨੇ ਆਪਣੇ ਸ਼ੁਰੂਆਤੀ ਸਾਲ ਆਪਣੇ ਪਿਤਾ ਤੋਂ ਬਗੈਰ ਬਿਤਾਏ।

ਕਿਉਂਕਿ ਉਨ੍ਹਾਂ ਦੇ ਪਿਤਾ ਅਕਸਰ ਯਾਤਰਾ ਕਰਦੇ ਸੀ ਤੇ ਕਈ ਵਾਰ ਜੇਲ੍ਹ ਵੀ ਗਏ। ਹਾਕੀ ਨੇ ਬਲਬੀਰ ਸਿੰਘ ਨੂੰ ਛੋਟੀ ਉਮਰ ਤੋਂ ਹੀ ਮੋਹ ਲਿਆ ਸੀ।

ਉਨ੍ਹਾਂ ਨੇ 5 ਸਾਲ ਦੀ ਉਮਰ ਵਿੱਚ ਇਹ ਗੇਮ ਖੇਡਣਾ ਸ਼ੁਰੂ ਕੀਤਾ ਸੀ।

12 ਸਾਲ ਦੀ ਉਮਰ ਵਿੱਚ ਜਦੋਂ ਬਲਬੀਰ ਸਿੰਘ ਨੇ 1936 ਵਿੱਚ ਭਾਰਤੀ ਹਾਕੀ ਟੀਮ ਨੂੰ ਆਪਣਾ ਤੀਜਾ ਓਲੰਪਿਕ ਸੋਨ ਤਗਮਾ ਜਿੱਤਦਿਆਂ ਦੇਖਿਆ ਤਾਂ ਬਲਬੀਰ ਸਿੰਘ ਸੀਨੀਅਰ ਨੂੰ ਪਤਾ ਸੀ ਕਿ ਉਸਨੇ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਹੈ।