ਪਰ ਕਣਕ ਜਿੰਨੀ ਸਿਹਤ ਦੇ ਲਈ ਲਾਭਕਾਰੀ ਹੈ ਓਨੀ ਹੀ ਸਕਿਨ ਦੇ ਲਈ ਵੀ ਬਿਹਤਰੀਨ ਹੈ

ਕਣਕ ਦਾ ਆਟਾ ਸਨਬਰਨ, ਟੈਨਿੰਗ, ਅਰਲੀ ਏਜਿੰਗ ਤੇ ਗਰਮੀ 'ਚ ਹੋਣ ਵਾਲੀਆਂ ਸਕਿਨ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਚਿਹਰੇ 'ਤੇ ਕਣਕ ਦਾ ਆਟਾ ਲਗਾਉਣ ਨਾਲ ਤੁਸੀਂ ਪ੍ਰਦੂਸ਼ਣ, ਟੈਨਸ਼ਨ ਸਟੈ੍ਰਸ ਤੇ ਵਧਦੀ ਉਮਰ ਦਾ ਅਸਰ ਨੂੰ ਘੱਟ ਕਰ ਸਕਦੇ ਹੋ

ਇਸਦੇ ਲਈ ਤੁਹਾਨੂੰ 1 ਚਮਚ ਆਟਾ, ਮੁਲਤਾਨ ਮਿਟੀ 1 ਚੱਮਚ, ਦੁੱਧ 1 ਚਮਚ, ਤੇ ਗੁਲਾਬ ਜਲ 1 ਵੱਡਾ ਲਓ।

ਕਣਕ ਦੇ ਆਟੇ ਦਾ ਉਬਟਨ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਾਊਲ 'ਚ ਆਟਾ ਲਓ।

ਫਿਰ ਤੁਸੀਂ ਇਸ 'ਚ ਮੁਲਤਾਨੀ ਮਿੱਟੀ, ਦੁੱਧ ਤੇ ਗੁਲਾਬ ਜਲ ਪਾਓ।ਇਸਦੇ ਬਾਅਦ ਤੁਸੀਂ ਇਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।ਹੁਣ ਤੁਹਾਡਾ ਕਣਕ ਦੇ ਆਟੇ ਦਾ ਉਬਟਨ ਬਣ ਕੇ ਤਿਆਰ ਹੈ

ਕਣਕ ਦੇ ਆਟੇ ਦਾ ਉਬਟਨ ਨੂੰ ਲਗਾਉਣ ਤੋਂ ਪਹਿਲਾਂ ਚਿਹਰਾ ਨੂੰ ਧੋ ਕੇ ਸਾਫ ਕਰ ਲਓ।ਫਿਰ ਤੁਸੀਂ ਇਸ ਨੂੰ ਚਿਹਰੇ 'ਤੇ ਚੰਗੀ ਤਰ੍ਹਾਂ ਨਾਲ ਲਗਾਉਂਦੇ ਹੋਏ ਥੋੜ੍ਹਾ ਸਕਰਬ ਕਰ ਲਓ।

ਇਸਦੇ ਬਾਅਦ ਤੁਸੀਂ ਇਸਨੂੰ ਲਗਾ ਕੇ ਕਰੀਬ 15 ਤੋਂ 20 ਮਿੰਟ ਤੱਕ ਛੱਡ ਦਿਓ।

ਫਿਰ ਤੁਸੀਂ ਫੇਸ ਤੇ ਉਬਟਨ ਨੂੰ ਹੌਲੀ ਹੌਲੀ ਹਟਾਉਂਦੇ ਹੋਏ ਧੋ ਲਓ।