ਮਜ਼ਬੂਤ, ਖੂਬਸੂਰਤ ਤੇ ਲੰਬੇ ਵਾਲ ਹਰ ਕਿਸੇ ਦੀ ਇੱਛਾ ਹੁੰਦੀ ਹੈ।

ਕੜੀ ਪੱਤੇ ਦੀ ਵਰਤੋਂ ਅਸੀਂ ਖਾਣੇ 'ਚ ਕਰਦੇ ਹਾਂ, ਦਾਲ ਫ੍ਰਾਈ ਤੋਂ ਲੈ ਕੇ ਬਾਕੀ ਸਾਊਥ ਇੰਡੀਅਨ ਫੂਡਸ 'ਚ ਇਸਦਾ ਉਪਯੋਗ ਕੀਤਾ ਜਾਂਦਾ ਹੈ।

ਸਵਾਦ ਤੇ ਮਹਿਕ ਵਧਾਉਣ ਦੇ ਇਲਾਵਾ ਕੜੀ ਪੱਤਾ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਖਾਸ ਤੌਰ 'ਤੇ ਵਾਲਾਂ ਦੇ ਲਈ।

ਕੜੀ ਪੱਤੇ 'ਚ ਮੌਜੂਦ ਪੋਸ਼ਕ ਤੱਤ ਵਾਲਾਂ ਨੂੰ ਲੰਬਾ, ਸੰਘਣਾ ਤੇ ਮਜ਼ਬੂਤ ਬਣਾਉਣ 'ਚ ਅਸਰਦਾਰ ਹੁੰਦਾ ਹੈ।

ਇੰਨਾ ਹੀ ਨਹੀਂ ਖਾਲੀ ਪੇਟ ਕੜੀ ਪੱਤਾ ਖਾਣ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।

ਕੜੀ ਪੱਤਾ ਨੂੰ ਤੇਲ 'ਚ ਮਿਲਾ ਕੇ ਲਗਾਉਣ ਤੇ ਇਸਦੀ ਵਰਤੋਂ ਨਾਲ ਵਾਲਾਂ ਦਾ ਝੜਨਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਵਾਲਾਂ ਨੂੰ ਲੰਬਾ, ਕਾਲਾ ਤੇ ਮਜ਼ਬੂਤ ਬਣਾਉਣ 'ਚ ਵੀ ਕੜੀ ਪੱਤਾ ਬਹੁਤ ਅਸਰਦਾਇਕ ਮੰਨਿਆ ਗਿਆ ਹੈ।

ਹਰ ਰੋਜ਼ ਕੜੀ ਪੱਤੇ ਦੀ ਵਰਤੋਂ ਕਰਨ ਨਾਲ ਪਾਚਨ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਘੱਟ ਹੁੰਦੀਆਂ ਹਨ ਤੇ ਸਕਿਨ ਦੇ ਲਈ ਵੀ ਇਹ ਬਹੁਤ ਚੰਗਾ ਹੁੰਦਾ ਹੈ।

ਵਾਲਾਂ ਦੀ ਚੰਗੀ ਹੈਲਥ ਦੇ ਇਲਾਵਾ ਕੜੀ ਪੱਤੇ 'ਚ ਬਹੁਤ ਸਾਰੇ ਹੋਰ ਵੀ ਪੋਸ਼ਕ ਤੱਤ ਹੁੰਦੇ ਹਨ ਜੋ ਮੈਟਾਬਲਾਜ਼ਿਮ ਨੂੰ ਵਧਾਉਣ 'ਚ ਵੀ ਮੱਦਦ ਕਰਦਾ ਹੈ।