ਜੈਤੂਨ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ, ਸ਼ਿੰਗਾਰ, ਦਵਾਈ, ਸਾਬਣ ਆਦਿ ਵਿੱਚ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਤੇਲ ਦੇ ਕੀ ਫਾਇਦੇ ਹਨ।

ਲੋਕ ਜੈਤੂਨ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ, ਦਵਾਈ, ਸਾਬਣ ਆਦਿ ਬਣਾਉਣ ਲਈ ਕਰਦੇ ਹਨ।

ਪੂਰੇ ਜਾਂ ਕੱਟੇ ਹੋਏ ਜੈਤੂਨ ਨੂੰ ਕਈ ਪਕਵਾਨਾਂ ਵਿੱਚ ਵਰਤਿਆ ਜਾਂਦਾ ਹੈ।

ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਚਰਬੀ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਹੁੰਦਾ ਹੈ।

ਇਹ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਇਸ ਦੇ ਨਾਲ-ਨਾਲ ਹੋਰ ਵੀ ਕਈ ਫਾਇਦੇ ਹਨ।

ਜਦੋਂ ਤੁਸੀਂ ਆਪਣੀ ਖੁਰਾਕ ਵਿੱਚ ਜੈਤੂਨ ਦਾ ਤੇਲ ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਦਿਲ ਦੀ ਬਿਮਾਰੀ ਦਾ ਜੋਖਮ ਘੱਟ ਜਾਂਦਾ ਹੈ।

ਜੈਤੂਨ ਦੇ ਤੇਲ 'ਚ ਮੌਜੂਦ ਕੁਝ ਐਂਟੀਆਕਸੀਡੈਂਟ ਸਰੀਰ 'ਚ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਸਾਡੇ ਸਰੀਰ ਵਿੱਚ ਫ੍ਰੀ ਰੈਡੀਕਲ ਹੁੰਦੇ ਹਨ, ਜੋ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਐਂਟੀਆਕਸੀਡੈਂਟ ਉਹ ਮਿਸ਼ਰਣ ਹਨ ਜੋ ਇਸ ਨੁਕਸਾਨ ਨੂੰ ਘਟਾ ਸਕਦੇ ਹਨ।

ਜੈਤੂਨ ਦਾ ਤੇਲ ਦਿਮਾਗ਼ ਨੂੰ ਤੇਜ ਕਰਨ 'ਚ ਮਦਦ ਕਰਦਾ ਹੈ। ਅਧਿਐਨ ਦੇ ਅਨੁਸਾਰ, ਜੈਤੂਨ ਦਾ ਤੇਲ ਸੋਚਣ, ਸਮਝਣ ਅਤੇ ਯਾਦ ਰੱਖਣ ਵਿੱਚ ਮਦਦ ਕਰਦਾ ਹੈ।