ਸਾਊਥ ਫਿਲਮ ਆਰਆਰਆਰ ਦਾ ਗਾਣਾ ਨਾਟੂ ਨਾਟੂ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਬਣਿਆ ਹੋਇਆ ਹੈ।

ਇਸੇ ਦੌਰਾਨ ਭਾਰਤੀ ਸਿੰਘ ਦੇ ਬੇਟੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸਨੇ ਸਭਦਾ ਦਿਲ ਜਿੱਤ ਲਿਆ ਹੈ

ਇਸੇ ਵੀਡੀਓ ‘ਚ ਭਾਰਤੀ ਸਿੰਘ ਦੇ ਬੇਟੇ ਲਕਸ਼ ਲਬਾਚੀਆ ਨੇ ਕੁਝ ਅਜਿਹਾ ਕੀਤਾ , ਜਿਸ ਨੂੰ ਦੇਖ ਤੁਹਾਡਾ ਹਾਸਾ ਬੰਦ ਨਹੀਂ ਹੋਵੇਗਾ।

ਕਾਮੇਡੀ ਕੁਈਨ ਭਾਰਤੀ ਸਿੰਘ ਸੋਸ਼ਲ਼ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਭਾਰਤੀ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

 ਭਾਰਤੀ ਸਿੰਘ ਨੇ ਆਪਣੇ ਬੇਟੇ ਲਕਸ਼ ਜਿਸ ਨੂੰ ਉਹ ਪਿਆਰ ਨਾਲ ਗੋਲਾ ਕਹਿੰਦੀ ਹੈ, 

ਉਸਦਾ ਇਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵੀਡੀਓ ‘ਚ ਲਕਸ਼ ਸਾਊਥ ਦੇ ਸੁਪਰਸਟਾਰ ਰਾਮ ਚਰਨ ਦੀ ਫਿਲਮ ਆਰਆਰਆਰ ਦੇ ਗਾਣੇ ਨਾਟੂ ਨਾਟੂ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਿਹਾ ਹੈ

ਭਾਰਤੀ ਸਿੰਘ ਦੇ ਬੇਟੇ ਦਾ ਇਹ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾਅ ਗਿਆ ਹੈ।

ਭਾਰਤੀ ਸਿੰਘ ਦੇ ਬੇਟੇ ਲਕਸ਼ ਦਾ ਇਹ ਡਾਂਸ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।