ਫੌਜ ਨੇ 4 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਬਠਿੰਡਾ ਮਿਲਟਰੀ ਸਟੇਸ਼ਨ ਦੱਖਣੀ ਪੱਛਮੀ ਕਮਾਂਡ ਅਧੀਨ ਆਉਂਦਾ ਹੈ।
ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਛਾਉਣੀ ਖੇਤਰ ਵਿੱਚ ਕਿਸੇ ਵੀ ਵਿਅਕਤੀ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਸੈਨਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਕਿਸੇ ਵੀ ਦਹਿਸ਼ਤੀ ਖਤਰੇ ਦਾ ਸ਼ੱਕ ਨਹੀਂ - ਐਸਐਸਪੀ ਬਠਿੰਡਾ ਗੁਲਨੀਤ ਖੁਰਾਣਾ
ਫੌਜ ਨੇ ਇਕ ਹੋਰ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੋਲੀਬਾਰੀ ਤੋਂ ਦੋ ਦਿਨ ਪਹਿਲਾਂ ਸਟੇਸ਼ਨ ਦੇ ਅੰਦਰੋਂ ਇਕ ਇੰਸਾਸ ਰਾਈਫਲ ਅਤੇ 28 ਰਾਊਂਡ ਗੋਲਾ-ਬਾਰੂਦ ਗਾਇਬ ਹੋ ਗਿਆ ਸੀ।