ਆਂਡੇ 'ਚ ਪ੍ਰੋਟੀਨ ਦੇ ਨਾਲ ਵਿਟਾਮਿਨ ਬੀ, ਵਿਟਾਮਿਨ ਬੀ12, ਬਾਇਓਟਿਨ, ਰਿਬੋਫਲੇਵਿਨ, ਥਿਆਮਿਨ, ਐਂਟੀਆਕਸੀਡੈਂਟ ਅਤੇ ਸੇਲੇਨਿਅਮ ਹੁੰਦੇ ਹਨ।

ਇੱਕ ਉਬਲੇ ਹੋਏ ਅੰਡੇ ਵਿੱਚ ਜ਼ਿੰਕ ਦੇ ਨਾਲ ਵਿਟਾਮਿਨ ਬੀ6 ਅਤੇ ਬੀ12 ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਇਮੁਨਿਟੀ ਸ਼ਕਤੀ ਨੂੰ ਵਧਾਉਂਦੀ ਹੈ।

ਉਬਲੇ ਹੋਏ ਅੰਡੇ ਵਿੱਚ ਚਰਬੀ ਦੀ ਮਾਤਰਾ ਬਹੁਤ ਹੁੰਦੀ ਹੈ। ਇਹ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ।

ਅੰਡੇ 'ਚ ਵਿਟਾਮਿਨ ਡੀ ਹੁੰਦਾ ਹੈ, ਜੋ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ।

ਆਂਡਾ ਅਮੀਨੋ ਐਸਿਡ ਦਾ ਇੱਕ ਚੰਗਾ ਸਰੋਤ ਹੈ, ਕੈਲੋਰੀ ਵਿੱਚ ਘੱਟ ਹੋਣ ਕਾਰਨ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।

ਉਬਲੇ ਹੋਏ ਆਂਡੇ ਖਾਣ ਨਾਲ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ। ਇਸ ਵਿੱਚ ਓਮੇਗਾ 3 ਫੈਟੀ ਐਸਿਡ ਅਤੇ ਕੋਲੀਨ ਪਾਇਆ ਜਾਂਦਾ ਹੈ।

ਉਬਲੇ ਹੋਏ ਅੰਡੇ ਦੇ ਪੀਲੇ ਹਿੱਸੇ 'ਚ ਲੂਟੀਨ ਅਤੇ ਜ਼ੈਕਸਾਂਥਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਇਹ ਸਾਡੀਆਂ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮੋਤੀਆਬਿੰਦ ਦਾ ਖਤਰਾ ਵੀ ਘੱਟ ਜਾਂਦਾ ਹੈ।

ਉਬਲਿਆ ਹੋਇਆ ਆਂਡਾ ਚਮੜੀ ਦੀ ਸਿਹਤਮੰਦ ਰੱਖਦਾ ਹੈ।

ਉਬਲੇ ਹੋਏ ਆਂਡੇ ਵਿੱਚ ਬਾਇਓਟਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਇਹ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਵਾਲਾਂ ਨੂੰ ਲੰਬਾ ਕਰਦਾ ਹੈ। 

Boiled Eggs Benefits: ਉਬਲੇ ਹੋਏ ਆਂਡੇ ਠੰਢ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਕਰਦੇ ਹਨ ਇਲਾਜ