ਬਹੁਤ ਸਾਰੇ ਲੋਕ ਮਿੱਠੇ 'ਚ ਬਰਾਊਨੀ ਖਾਣਾ ਪਸੰਦ ਕਰਦੇ ਹਨ।

ਤੁਸੀਂ ਵੀ ਕਈ ਵਾਰ ਬਰਾਊਨੀ ਖਾਦੀ ਹੋਵੇਗੀ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਰਾਊਨੀ ਬਣਾਉਣ ਦਾ ਆਈਡੀਆ ਕਿਵੇਂ ਆਇਆ।

ਬਰਾਊਨੀ ਲਗਪਗ 150 ਸਾਲ ਪਹਿਲਾ ਸ਼ਿਕਾਗੋ ਦੇ ਪਾਮਰ ਹੋਟਲ ਦੇ ਇੱਕ ਸ਼ੈੱਫ ਨੇ 19ਵੀਂ ਸਦੀ 'ਚ ਬਰਾਊਨੀ ਬਣਾਈ।

ਅੱਜ ਇਹ ਦੁਨੀਆ ਦੀਆਂ ਮਨਪਸੰਦ ਮਿਠਾਈਆਂ ਵਿੱਚੋਂ ਇੱਕ ਹੈ।

ਬ੍ਰਾਊਨੀ ਉਦੋਂ ਬਣੀ ਜਦੋਂ ਸੋਸ਼ਲਾਈਟ 'ਬਰਥਾ ਪਾਮਰ' 1893 ਦੇ ਵਿਸ਼ਵ ਕੋਲੰਬੀਅਨ ਪ੍ਰਦਰਸ਼ਨੀ ਲਈ ਮਹਿਲਾ ਪ੍ਰਬੰਧਕਾਂ ਦੇ ਬੋਰਡ ਦੀ ਇੱਕ ਮੇਨ ਮੈਂਬਰ ਸੀ।

ਉਸ ਸਮੇਂ ਸ਼ਿਕਾਗੋ ਵਿੱਚ ਵਿਸ਼ਵ ਮੇਲਾ ਲਗਾਇਆ ਗਿਆ।

ਜਿਸ 'ਚ ਔਰਤਾਂ ਲਈ ਅਜਿਹੀਆਂ ਮਠਿਆਈਆਂ ਬਣਾਈਆਂ ਗਈਆਂ, ਜਿਨ੍ਹਾਂ ਨੂੰ ਲੰਚ ਬਾਕਸ ਵਿੱਚ ਪੈਕ ਕਰਕੇ ਆਸਾਨੀ ਨਾਲ ਲਿਜਾਇਆ ਜਾ ਸਕੇ।

ਸਮਾਗਮ ਵਿੱਚ ਆਏ ਬਹੁਤ ਸਾਰੇ ਲੋਕਾਂ ਨੇ ਬਰਾਊਨੀ ਦਾ ਸਵਾਦ ਚੱਖਿਆ ਤੇ ਉਹ ਹੋਟਲ ਅਜੇ ਵੀ ਬਰਾਊਨੀ ਦੀ ਕਾਢ ਲਈ ਜਾਣਿਆ ਜਾਂਦਾ ਹੈ।

ਬਹੁਤ ਸਾਰੇ ਲੋਕ ਮਿੱਠੇ 'ਚ ਬਰਾਊਨੀ ਖਾਣਾ ਲੋਕ ਅੱਜ ਵੀ ਇੱਥੇ ਬਰਾਊਨੀ ਖਾਣ ਅਤੇ ਇਤਿਹਾਸ ਨੂੰ ਯਾਦ ਕਰਨ ਲਈ ਆਉਂਦੇ ਹਨ। ਪਸੰਦ ਕਰਦੇ ਹਨ।

ਪੋਟਰਸ ਸ਼ਿਕਾਗੋ ਬਰਗਰ ਬਾਰ ਜਾਂ ਲਾਕਵੁੱਡ, ਸ਼ਿਕਾਗੋ ਦੇ ਇਕ ਹੋਰ ਹੋਟਲ ਨੇ ਆਈਸਕ੍ਰੀਮ ਦੇ ਨਾਲ ਬਰਾਊਨੀ ਵੇਚਣੀ ਸ਼ੁਰੂ ਕੀਤੀ।

 ਇਨ੍ਹਾਂ ਦੋਵਾਂ ਹੋਟਲਾਂ ਦੀ ਬ੍ਰਾਊਨੀ ਦਾ ਸਵਾਦ ਅੱਜ ਵੀ ਪੂਰੀ ਦੁਨੀਆ ਚੱਖ ਰਹੀ ਹੈ।