ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਮਾਰਿਜੁਆਨਾ ਦਾ ਖ਼ੂਬ ਇਸਤੇਮਾਲ ਹੁੰਦਾ ਹੈ, ਕੁਝ ਦੇਸ਼ਾਂ 'ਚ ਇਹ ਕਾਨੂੰਨੀ ਹੈ ਅਤੇ ਕੁਝ ਦੇਸ਼ਾਂ 'ਚ ਇਸ ਦੇ ਇਸਤੇਮਾਲ 'ਤੇ ਸਖਤ ਸਜ਼ਾ ਹੈ। 

ਭਾਰਤ ਵਿੱਚ ਵੀ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਇੱਥੇ ਲੋਕ ਇਸ ਨੂੰ ਭੰਗ ਦੇ ਨਾਮ ਨਾਲ ਜਾਣਦੇ ਹਨ। ਖਾਸ ਤੌਰ 'ਤੇ ਹੋਲੀ ਦੇ ਤਿਉਹਾਰ 'ਤੇ ਇਸ ਨੂੰ ਠੰਡਾਈ ਦੇ ਰੂਪ ਵਿੱਚ ਖ਼ੂਬ ਪੀਤਾ ਜਾਂਦਾ ਹੈ। 

ਭੰਗ ਦਾ ਸੇਵਨ ਕਰਨ ਤੋਂ ਬਾਅਦ, ਇਸਦੇ ਪ੍ਰਭਾਵ ਵੀ ਵੇਖਣ ਨੂੰ ਮਿਲਦੇ ਹਨ, ਜਿਸ ਵਿੱਚ ਲੋਕ ਜਾਂ ਤਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਜਾਂ ਉਹ ਕਈ ਘੰਟਿਆਂ ਤੱਕ ਉਦਾਸ ਰਹਿੰਦੇ ਹਨ। 

ਭੰਗ ਨੂੰ ਜ਼ਿਆਦਾ ਮਾਤਰਾ ਵਿੱਚ ਖਾਣਾ ਜਾਂ ਪੀਣਾ ਹਾਨੀਕਾਰਕ ਹੋ ਸਕਦਾ ਹੈ, ਕਿਉਂਕਿ ਇਸ ਦਾ ਅਸਰ ਸਿੱਧਾ ਦਿਮਾਗ ਉੱਤੇ ਹੁੰਦਾ ਹੈ।

 ਕਿਸੇ ਵੀ ਦੂਜੇ ਨਸ਼ੇ ਦੀ ਤਰ੍ਹਾਂ ਇਹ ਤਰੁੰਤ ਅਸਰ ਨਹੀਂ ਦਿਖਾਉਂਦਾ, ਲੋਕ ਜਦੋਂ ਠੰਡਾਈ ਦੇ ਨਾਲ ਇਸ ਨੂੰ ਪੀਂਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਨਹੀਂ ਹੁੰਦੀ ਹੈ।

ਇਸ ਲਈ ਉਹ ਇੱਕ ਤੋਂ ਬਾਅਦ ਕਈ ਗਲਾਸ ਗਟਕ ਜਾਂਦੇ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਇਸ ਦਾ ਨਤੀਜਾ ਵੀ ਭੁਗਤਨਾ ਪੈਂਦਾ ਹੈ।

 ਠੰਡਾਈ ਦੇ ਨਾਲ ਭੰਗ ਦਾ ਅਸਰ ਕਰੀਬ 30 ਮਿੰਟ ਬਾਅਦ ਹੁੰਦਾ ਹੈ।

ਹੁਣ ਉਸ ਸਵਾਲ ਦਾ ਜਵਾਬ ਜਾਣਦੇ ਹਾਂ ਕਿ ਲੋਕ ਆਖਰ ਭੰਗ ਪੀਣ ਤੋਂ ਬਾਅਦ ਜ਼ਰੂਰਤ ਤੋਂ ਜ਼ਿਆਦਾ ਹੀ ਕਿਉਂ ਖ਼ੁਸ਼ ਹੋ ਜਾਂਦੇ ਹਨ। ਦਰਅਸਲ ਇਸ ਦਾ ਕਾਰਨ ਡੋਪਾਮਾਈਨ ਹਾਰਮੋਨ (dopamine hormone) ਹੈ।

ਜਿਸ ਨੂੰ ਹੈਪੀ ਹਾਰਮੋਨ ਵੀ ਕਿਹਾ ਜਾਂਦਾ ਹੈ। ਇਸ ਦੇ ਵਧਣ ਜਾਂ ਘਟਣ ਨਾਲ ਸਾਡਾ ਰਵੱਈਆ ਬਦਲਦਾ ਹੈ। ਜਦੋਂ ਕੋਈ ਭੰਗ ਦਾ ਸੇਵਨ ਕਰਦਾ ਹੈ ਤਾਂ ਇਸੇ ਹਾਰਮੋਨ ਦੇ ਚੱਲਦੇ ਜਾਂ ਤਾਂ ਉਹ ਲਗਾਤਾਰ ਹੱਸਦੇ ਹਨ ਜਾਂ ਲਗਤਾਰ ਰੋਣ ਲੱਗ ਜਾਂਦੇ ਹਨ।