IPL 2023 'ਚ ਪੰਜਾਬ ਕਿੰਗਜ਼ ਦੀ ਟੀਮ ਇੱਕ ਵਾਰ ਫਿਰ ਤੋਂ ਜਿੱਤ ਦੇ ਟ੍ਰੇਕ 'ਤੇ ਵਾਪਸ ਪਰਤੀ ਹੈ।
15 ਅਪ੍ਰੈਲ ਦੇ ਮੈੱਚ 'ਚ ਪੰਜਾਬ ਨੇ ਲਖਨਊ ਨੂੰ 2 ਵਿਕਟਾਂ ਨਾਲ ਹਰਾ ਕੇ ਟੇਬਲ ਪੁਆਇੰਟ 'ਚ ਚੌਥੇ ਸਥਾਨ 'ਤੇ ਕਬਜ਼ਾ ਕੀਤਾ ਹੈ।
ਪੰਜਾਬ ਦੀ ਇਸ ਜਿੱਤ ਦੇ ਨਾਲ ਜਿੱਥੇ ਟੀਮ ਤੇ ਟੀਮ ਦੇ ਫੈਨਸ ਖੁਸ਼ ਹੋਏ ਅਜਿਹੇ 'ਚ ਟੀਮ ਦਾ ਹਿੱਸਾ ਰਹੇ Chris Gayle ਦਾ ਵਖਰਾ ਅੰਦਾਜ਼ ਵੇਖਣ ਨੂੰ ਮਿਲਿਆ।
Chris Gayle ਨੇ ਆਪਣੇ ਸੋਸ਼ਲ ਮੀਡੀਆ 'ਤੇ ਪੱਗ ਬੰਨ੍ਹਣ ਦਾ ਵੀਡੀਓ ਤੇ ਤਸਵੀਰ ਸ਼ੇਅਰ ਕੀਤੀ ਹੈ।
ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਕ੍ਰਿਸ ਗੇਲ Sidhu moosewala ਦੇ ਗਾਣੇ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਕ੍ਰਿਸ ਗੇਲ ਇਸ ਪੰਜਾਬੀ ਲੁੱਕ 'ਚ ਕਾਫੀ ਜੱਚ ਰਹੇ ਹਨ। ਫੈਨਸ ਵੀ ਉਨ੍ਹਾਂ ਦੀ ਲੁੱਕ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਆਈਪੀਐਲ 'ਚ ਕ੍ਰਿਸ ਨੇ ਖੂਬ ਧਮਾਲ ਕੀਤੀ ਸੀ। ਉਹ ਇਸ ਵਾਰ ਦੇ ਸੀਜ਼ਨ ਦਾ ਹਿੱਸਾ ਨਹੀਂ ਹਨ।
IPL 'ਚ ਗੇਲ ਦੇ ਨਾਂ ਸਭ ਤੋਂ ਵੱਧ 357 ਛੱਕੇ ਲਗਾਉਣ ਦਾ ਰਿਕਾਰਡ ਦਰਜ ਹੈ।
ਇਸ ਦੇ ਨਾਲ ਹੀ ਇੱਕ ਮੈਚ 'ਚ ਸਭ ਤੋਂ ਜ਼ਿਆਦਾ 175 ਦੌੜਾਂ ਬਣਾਉਣ ਦਾ ਰਿਕਾਰਡ ਵੀ ਗੇਲ ਦੇ ਨਾਂ ਹੀ ਹੈ।
IPL 'ਚ ਸਭ ਤੋਂ ਘੱਟ ਪਾਰੀਆਂ 112 ਖੇਡ ਕੇ 4000 ਦੌੜਾਂ ਬਣਾਉਣ ਦੇ ਮਾਮਲੇ 'ਚ ਕ੍ਰਿਸ ਗੇਲ ਦੂਜੇ ਨੰਬਰ 'ਤੇ ਹਨ।