CoWin Data Leak: ਡੇਟਾ ਲੀਕ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।

ਸੋਮਵਾਰ ਨੂੰ ਦਾਅਵਾ ਕੀਤਾ ਗਿਆ ਹੈ ਕਿ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ 'ਤੇ ਭਾਰਤੀ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ।

ਮਲਿਆਲਾ ਮਨੋਰਮਾ ਦੀ ਇੱਕ ਰਿਪੋਰਟ ਮੁਤਾਬਕ, ਡੇਟਾ ਲੀਕ ਕੋਵਿਡ ਟੀਕਾਕਰਨ ਪੋਰਟਲ ਕੋਵਿਨ ਤੋਂ ਹੋਇਆ ਹੈ।

ਤ੍ਰਿਣਮੂਲ ਕਾਂਗਰਸ (TMC) ਦੇ ਬੁਲਾਰੇ ਸਾਕੇਤ ਗੋਖਲੇ ਨੇ ਵੀ ਕੋਵਿਨ ਦਾ ਡਾਟਾ ਲੀਕ ਹੋਣ ਦਾ ਦੋਸ਼ ਲਾਇਆ ਹੈ।

ਉਸ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ 'ਤੇ ਲੀਕ ਨਾਲ ਜੁੜੇ ਸਕ੍ਰੀਨਸ਼ੌਟਸ ਵੀ ਸ਼ੇਅਰ ਕੀਤੇ ਹਨ।

ਇਸ 'ਚ ਸਾਬਕਾ ਗ੍ਰਹਿ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਸਮੇਤ ਕਈ ਸਿਆਸਤਦਾਨਾਂ ਤੇ ਪੱਤਰਕਾਰਾਂ ਦਾ ਡਾਟਾ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਮੁਤਾਬਕ, ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਲੀਕ ਦੇ ਪੀੜਤਾਂ ਵਿੱਚ ਸ਼ਾਮਲ ਰਹੇ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੈਲੀਗ੍ਰਾਮ 'ਤੇ ਡਾਟਾ ਕਿਵੇਂ ਲੀਕ ਹੋਇਆ?

ਦੱਸ ਦੇਈਏ ਕਿ ਸਿਹਤ ਮੰਤਰਾਲੇ ਨੇ ਇਸ ਤੋਂ ਪਹਿਲਾਂ ਡਾਟਾ ਲੀਕ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ।

ਜੂਨ 2021 ਵਿੱਚ, ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ 150 ਮਿਲੀਅਨ ਭਾਰਤੀਆਂ ਦਾ ਟੀਕਾਕਰਨ ਡੇਟਾ ਲੀਕ ਹੋ ਗਿਆ ਸੀ।