ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਦੀ DOUBLE XL ‘ਚ ਕ੍ਰਿਕਟਰ ਸ਼ਿਖਰ ਧਵਨ, ਰੋਮਾਂਟਿਕ ਅੰਦਾਜ਼ ‘ਚ ਆਉਣਗੇ ਨਜ਼ਰ

ਜਦੋਂ ਤੋਂ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ ਫਿਲਮ ‘ਡਬਲ ਐਕਸਐੱਲ’ ਦਾ ਟੀਜ਼ਰ ਸਾਹਮਣੇ ਆਇਆ ਹੈ, ਇਹ ਫਿਲਮ ਲਗਾਤਾਰ ਚਰਚਾ ‘ਚ ਹੈ।

ਦੱਸ ਦੇਈਏ ਕਿ ਇਸ ਫਿਲਮ ‘ਚ ਭਾਰਤੀ ਕ੍ਰਿਕਟਰ ਸ਼ਿਖਰ ਧਵਨ  ਵੀ ਨਜ਼ਰ ਆਉਣ ਵਾਲੇ ਹਨ।

ਸੋਨਾਕਸ਼ੀ ਅਤੇ ਹੁਮਾ ਦੀ ਇਹ ਫਿਲਮ ਦੋ ਅਜਿਹੀਆਂ ਪਲੱਸ-ਸਾਈਜ਼ ਫੀਮੇਲ ਬਾਰੇ ਹੈ

ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਸਤਰਾਮ ਰਮਾਨੀ ਵਲੋਂ ਡਾਈਰੈਕਟ ਕੀਤੀ ਇਹ ਫਿਲਮ ਸਲਾਈਸ ਆਫ਼ ਲਾਈਫ ਹੈ,

ਜੋ ਜ਼ਿਆਦਾ ਭਾਰ ਵਾਲੀਆਂ ਔਰਤਾਂ ਨਾਲ ਜੁੜੀਆਂ ਕਈ ਮਿੱਥਾਂ ਬਾਰੇ ਗੱਲ ਕਰਨ ਜਾ ਰਹੀ ਹੈ।

ਵਧਦੇ ਭਾਰ ਤੋਂ ਚਿੰਤਤ ਲੋਕਾਂ ‘ਤੇ ਫਿਲਮਾਂ ‘ਚ ਕਈ ਕਹਾਣੀਆਂ ਦਿਖਾਈਆਂ ਗਈਆਂ ਹਨ।

ਪਰ ਨਿਰਦੇਸ਼ਕ ਸਤਰਾਮ ਰਮਾਨੀ ਦੀ DOUBLE XL ਆਪਣੀ ਕਹਾਣੀ ਦੱਸਣ ਦੇ ਤਰੀਕੇ ਵਿੱਚ ਕਾਫ਼ੀ ਤਾਜ਼ਾ ਹੈ।