ਮਾਰਕੀਟ ਵਿੱਚ, ਇਹ ਬਾਈਕ ਰਾਇਲ ਐਨਫੀਲਡ ਤੇ ਜਾਵਾ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ, ਜੋ ਮੁੱਖ ਤੌਰ ‘ਤੇ ਐਂਟਰੀ-ਪੱਧਰ ਦੇ ਮਿਡਲਵੇਟ ਕਰੂਜ਼ਰ/ਰੋਡਸਟਰਾਂ ਦਾ ਨਿਰਮਾਣ ਕਰਦੇ ਹਨ।
ਇਹ ਪਹਿਲੀ ਹਾਰਲੇ-ਡੇਵਿਡਸਨ ਬਾਈਕ ਹੈ ਜੋ ਪੂਰੀ ਤਰ੍ਹਾਂ ਭਾਰਤ ‘ਚ ਬਣੀ ਹੈ। ਇਸ ਤੋਂ ਇਲਾਵਾ, ਇਹ ਹਾਰਲੇ-ਡੇਵਿਡਸਨ ਅਤੇ ਹੀਰੋ ਮੋਟੋਕਾਰਪ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤਾ ਗਿਆ ਪਹਿਲਾ ਮਾਡਲ ਹੈ।
ਐਰਗੋਨੋਮਿਕਸ ਦੀ ਗੱਲ ਕਰੀਏ ਤਾਂ ਇਹ ਬਿਨਾਂ ਕਿਸੇ ਫਾਰਵਰਡ-ਸੈੱਟ ਫੁੱਟਪੈਗ ਜਾਂ ਸਵੀਪ ਬੈਕ ਹੈਂਡਲਬਾਰ ਦੇ ਪੇਸ਼ ਕੀਤਾ ਹੈ, ਜੋ ਤੁਸੀਂ ਕਰੂਜ਼ਰ ‘ਤੇ ਦੇਖਦੇ ਹੋ
ਪਰ ਇਸ ਬਾਈਕ ਦੀ ਲੁੱਕ ਕਾਫੀ ਸਪੋਰਟੀ ਹੈ।ਬਾਈਕ ਦੀ ਸਟਾਈਲਿੰਗ ਦਾ ਕੰਮ ਹਾਰਲੇ-ਡੇਵਿਡਸਨ ਨੇ ਕੀਤਾ ਹੈ ਜਦੋਂ ਕਿ ਇੰਜੀਨੀਅਰਿੰਗ, ਟੈਸਟਿੰਗ ਤੇ ਇਸ ਨੂੰ ਪੂਰਾ ਡੇਵਲਪ ਹੀਰੋ ਮੋਟੋਕਾਰਪ ਨੇ ਕੀਤਾ ਹੈ।
ਰਾਇਲ ਐਨਫੀਲਡ ਤੋਂ ਪਾਵਰਫੁੱਲ ਇੰਜਣ: Harley-Davidson X440 ਨੂੰ ਆਧੁਨਿਕ-ਰੇਟਰੋ ਲੁੱਕ ਦਿੱਤਾ ਗਿਆ ਹੈ ਤੇ ਕੰਪਨੀ ਨੇ ਇਸ ਬਾਈਕ ਵਿੱਚ ਨਵਾਂ 440cc ਸਮਰੱਥਾ ਵਾਲਾ ਸਿੰਗਲ-ਸਿਲੰਡਰ ਇੰਜਣ ਵਰਤਿਆ ਹੈ