ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਉਸ ਦਾ ਪਤੀ ਰਣਵੀਰ ਸਿੰਘ ਉਸ ਨੂੰ ਏਅਰਪੋਰਟ 'ਤੇ ਛੱਡਣ ਆਇਆ।

ਜਦੋਂ ਪਾਪਰਾਜ਼ੀ ਨੇ ਐਕਟਰਸ ਨੂੰ ਦੱਸਿਆ ਕਿ ਉਸ ਨੂੰ ਗੀਤ ਪਸੰਦ ਹੈ, ਤਾਂ ਉਹ ਮੁਸਕਰਾ ਗਈ।

ਦੱਸ ਦੇਈਏ ਕਿ ਇਸ ਸਮੇਂ ਫਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਪੂਰੇ ਦੇਸ਼ 'ਚ ਹੰਗਾਮਾ ਮਚਿਆ ਹੋਇਆ ਹੈ।

ਗੀਤ 'ਚ ਦੀਪਿਕਾ ਵਲੋਂ ਪਹਿਨੀ ਔਰੇਂਜ ਕਲਰ ਦੀ ਬਿਕਨੀ ਨੂੰ ਧਰਮ ਨਾਲ ਜੋੜਿਆ ਗਿਆ।

'ਭਗਵਾ ਬਿਕਨੀ' ਕਹਿ ਕੇ ਐਕਟਰਸ ਦਾ ਵਿਰੋਧ ਹੋ ਰਿਹਾ ਹੈ।

ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਕਾਰ, ਐਕਟਰਸ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਲਈ ਕਤਰ ਲਈ ਰਵਾਨਾ ਹੋ ਗਈ।

ਦੱਸ ਦੇਈਏ ਕਿ ਬਾਲੀਵੁੱਡ ਐਕਟਰਸ ਟਾਈਟਲ ਟਰਾਫੀ ਦਾ ਉਦਘਾਟਨ ਕਰੇਗੀ।

'ਪਠਾਨ' 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

'ਪਠਾਨ' 'ਚ ਸ਼ਾਹਰੁਖ ਤੇ ਦੀਪਿਕਾ ਤੋਂ ਇਲਾਵਾ ਜੌਨ ਅਬ੍ਰਾਹਮ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।