ਇਹ ਤਾਂ ਸਾਰੇ ਜਾਣਦੇ ਹਨ ਕਿ ਦੀਪਿਕਾ ਪਾਦੁਕੋਣ ਕਿੰਨੀ ਫਿਟਨੈਸ ਫ੍ਰੀਕ ਹੈ।ਇਸੇ ਲਈ ਉਹ ਜਿਮ-ਪਿਲਾਟੇ ਤੋਂ ਲੈ ਕੇ ਯੋਗ ਤਕ ਕਰਦੀ ਹੈ।

ਬੀਤੇ ਦਿਨ ਪੂਰੇ ਦੇਸ਼ ਨੇ ਯੋਗ ਦਿਵਸ ਮਨਾਇਆ।ਇਸੇ ਕੜੀ 'ਚ ਦੀਪਿਕਾ ਨੇ ਵੀ ਆਪਣੀ ਇਕ ਫੋਟੋ ਸ਼ੇਅਰ ਕੀਤੀ।

ਇਸ ਫੋਟੋ 'ਚ ਦੀਪਿਕਾ ਯੋਗਾਸਨ ਕਰਦੀ ਦਿਸ ਰਹੀ ਹੈ।ਉਨ੍ਹਾਂ ਨੇ ਬਲੈਕ ਸਪੈਂਡੇਕਸ ਕੋ-ਆਰਡ ਸੈਟ ਪਹਿਨਿਆ ਹੈ।

ਦੀਪਿਕਾ ਨੇ ਪੁੱਛਿਆ-ਤੁਹਾਡੇ 'ਚੋਂ ਕਿੰਨੇ ਲੋਕ ਜਾਣਦੇ ਹਨ, ਇਹ ਕਿਹੜਾ ਆਸਾਨ ਹੈ।ਐਕਟਰਸ ਦੇ ਇਸ ਸਵਾਲ 'ਤੇ ਕਈ ਮਜ਼ੇਦਾਰ ਜਵਾਬ ਆਏ।

ਆਲੀਆ ਵੀ ਜਵਾਬ ਦੇਣ 'ਚ ਪਿੱਛੇ ਨਹੀਂ ਹਟੀ, ਲਿਖਿਆ ਇਹ ਪਪੀ ਪੋਜ਼ ਹੈ, ਦੂਜੇ ਪਾਸੇ ਕਈ ਸੈਲੇਬਸ ਨੇ ਦੱਸਿਆ ਇਹ ਉਤਾਨ ਸ਼ੀਸ਼ੋਸਨ ਹੈ।

ਇਸਦੇ ਨਾਲ ਕਈ ਹੋਰ ਸੇਲੈਬਸ ਤੇ ਯੂਜ਼ਰਸ ਨੇ ਇੰਨੇ ਫਨੀ ਕਮੈਂਟਸ ਕੀਤੇ ਕਿ ਕਮੈਂਟ ਬਾਕਸ 'ਚ ਹੀ ਹਾਸੇ ਦਾ ਮਾਹੌਲ ਬਣ ਗਿਆ।

ਇੱਕ ਨੇ ਲਿਖਿਆ, ਇਹ ਬੈਡ ਦੇ ਹੇਠਾਂ ਚੱਪਲ ਫਸੀ ਆਸਨ ਤਾਂ ਨਹੀਂ, ਦੂਜੇ ਪਾਸੇ ਇਕ ਨੇ ਲਿਖਿਆ-ਕਪਬੋਰਡ ਹੇਠਾਂ ਈਅਰਰਿੰਗ ਲੱਭਣ ਵਾਲਾ ਆਸਨ

ਦੂਜੇ ਪਾਸੇ ਕਈਆਂ ਨੇ ਲਿਖਿਆ, ਜੋ ਵੀ ਹੋ ਦੀਪਿਕਾ ਜਾਣਦੀ ਹੈ ਉਹ ਕੀ ਕਰ ਰਹੀ ਹੈ ਤੇ ਹਰ ਪੋਜ਼ 'ਚ ਖੂਬਸੂਰਤ ਲਗਦੀ ਹੈ

ਵਰਕਫ੍ਰੰਟ ਦੀ ਗਲ ਕਰੀਏ ਤਾਂ ਦੀਪਿਕਾ ਜਲਦ ਹੀ ਪ੍ਰੋਜੈਕਟ 'ਚ ਪ੍ਰਭਾਸ ਦੇ ਨਾਲ ਦਿਖਾਈ ਦੇਵੇਗੀ।

ਦੂਜੇ ਪਾਸੇ ਉਨਾਂ੍ਹ ਦੀ ਰਿਤਿਕ ਦੇ ਨਾਲ ਫਾਈਟਰ ਵੀ ਰਿਲੀਜ਼ ਨੂੰ ਤਿਆਰ ਹੈ।