ਪਪੀਤੇ ਦੇ ਪੱਤੇ ਪਲੇਟਲੈਟਸ ਦੀ ਗਿਣਤੀ ਵਧਾਉਣ ਲਈ ਅਜ਼ਮਾਈ ਅਤੇ ਪਰਖੇ ਗਏ ਉਪਚਾਰਾਂ ਵਿੱਚੋਂ ਇੱਕ ਹਨ। ਇਨ੍ਹਾਂ 'ਚ ਐਸੀਟੋਜੇਨਿਨ ਨਾਂ ਦਾ ਫਾਈਟੋਕੈਮੀਕਲ ਹੁੰਦਾ ਹੈ, ਜੋ ਪਲੇਟਲੈਟਸ ਨੂੰ ਤੇਜ਼ੀ ਨਾਲ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਪੀਤੇ ਦੀਆਂ ਪੱਤੀਆਂ ਵਿਚ ਕੈਰੋਟੀਨ ਅਤੇ ਫਲੇਵੋਨੋਇਡ ਵੀ ਹੁੰਦੇ ਹਨ, ਜਿਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।
ਕੀਵੀ ਐਂਟੀਆਕਸੀਡੈਂਟਸ ਦਾ ਸਭ ਤੋਂ ਅਮੀਰ ਸਰੋਤ ਹੈ ਅਤੇ ਇਸ ਲਈ ਇਸਨੂੰ ਡੇਂਗੂ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕੀਵੀ 'ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵੀ ਹੁੰਦਾ ਹੈ, ਜੋ ਪਲੇਟਲੈਟਸ ਕਾਊਂਟ ਨੂੰ ਵਧਾਉਣ 'ਚ ਮਦਦ ਕਰਦਾ ਹੈ। ਪਲੇਟਲੈਟਸ ਵਿੱਚ ਗਿਰਾਵਟ ਨੂੰ ਰੋਕਣ ਲਈ ਡੇਂਗੂ ਦਾ ਟੈਸਟ ਪਾਜ਼ੇਟਿਵ ਆਉਣ 'ਤੇ ਕੀਵੀ ਨੂੰ ਖਾਣਾ ਚਾਹੀਦਾ ਹੈ। ਡੇਂਗੂ ਦੌਰਾਨ ਐਨਰਜੀ ਲੈਵਲ ਬਰਕਰਾਰ ਰੱਖਣ ਲਈ ਵੀ ਕੀਵੀ ਦਾ ਨਿਯਮਤ ਸੇਵਨ ਬਹੁਤ ਵਧੀਆ ਹੈ।