Dharmendra ਨੇ ਪਹਿਲੀ ਫਿਲਮ ਦੀ ਫੀਸ ਤੋਂ ਖਰੀਦੀ ਸੀ ਪੁਰਾਣੀ ਕਾਰ, ਸੋਚਦੇ ਸੀ- 'ਜੇ ਫਿਲਮਾਂ ਨਾ ਚੱਲੀਆਂ ਤਾਂ ਟੈਕਸੀ ਚਲਾਵਾਂਗਾ'

ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ।

ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਚਾਹੁਣ ਵਾਲੇ ਹਨ। ਧਰਮਿੰਦਰ ਇਸ ਸਮੇਂ 87 ਸਾਲਾਂ ਦੇ ਹਨ, ਪਰ ਬਾਵਜੂਦ ਇਸ ਦੇ ਉਹ ਅੱਜ ਵੀ ਐਕਟਿਵ ਹਨ। 

ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ 'ਫਿਲਮਫੇਅਰ' ਮੈਗਜ਼ੀਨ ਨੇ ਟੈਲੇਂਟ ਹੰਟ ਮੁਕਾਬਲੇ ਕਰਵਾ ਰਿਹਾ ਹੈ, ਤਾਂ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। 

ਧਰਮਿੰਦਰ ਨੂੰ ਹਮੇਸ਼ਾ ਤੋਂ ਹੀ ਫਿਲਮਾਂ ਦੀ ਦੀਵਾਨਗੀ ਸੀ। ਉਨ੍ਹਾਂ ਨੇ ਮਲੇਰਕੋਟਲਾ ਜਾ ਕੇ ਆਪਣੇ ਦੋਸਤ ਚਾਂਦ ਮੁਹੰਮਦ ਤੋਂ ਵਧੀਆ ਤਸਵੀਰਾਂ ਖਿਚਵਾ ਕੇ ਮੁੰਬਈ ਭੇਜ ਦਿੱਤੀਆਂ। 

ਪਰ ਕਈ ਦਿਨਾਂ ਤੱਕ ਜਦੋਂ ਧਰਮਿੰਦਰ ਨੂੰ ਕੋਈ ਜਵਾਬ ਨਹੀਂ ਮਿੱਲਿਆ ਤਾਂ, ਉਹ ਇੰਨੇਂ ਜ਼ਿਆਦਾ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਗੁੱਸੇ 'ਚ ਆਪਣੇ ਵਾਲ ਕਾਫੀ ਛੋਟੇ ਕਰਵਾ ਲਏ ਸੀ।

ਇੱਕ ਦਿਨ ਜਦੋਂ ਧਰਮਿੰਦਰ ਸੜਕ 'ਤੇ ਤੁਰੇ ਜਾ ਰਹੇ ਸੀ ਤਾਂ ਉਨ੍ਹਾਂ ਦਾ ਇੱਕ ਦੋਸਤ ਸਾਈਕਲ 'ਤੇ ਆਇਆ ਅਤੇ ਮੁੰਬਈ ਤੋਂ ਆਈ ਚਿੱਠੀ ਧਰਮਿੰਦਰ ਨੂੰ ਦਿੱਤੀ ਜਿਸ 'ਚ ਮੁੰਬਈ ਤੋਂ ਬੁਲਾਵਾ ਸੀ। 

ਇਸ ਤੋਂ ਧਰਮਿੰਦਰ ਜਦੋਂ ਮੁੰਬਈ ਪਹੁੰਚੇ ਤਾਂ ਉਥੇ ਉਨ੍ਹਾਂ ਨੇ ਦੇਖਿਆ ਕਿ ਹੋਰ ਵੀ ਕਈ ਲੋਕ ਐਕਟਰ ਬਣਨ ਦੀ ਰੇਸ 'ਚ ਸ਼ਾਮਲ ਸਨ।

ਉੱਥੇ ਧਰਮਿੰਦਰ ਦੀ ਮੁਲਾਕਾਤ ਬਾਲੀਵੁੱਡ ਐਕਟਰ ਤੇ ਡਾਇਰੈਕਟਰ ਅਰਜੁਨ ਹਿੰਗੋਰਾਨੀ ਨਾਲ ਹੋਈ। ਅਰਜੁਨ ਤੇ ਧਰਮਿੰਦਰ ਦੀ ਬਹੁਤ ਚੰਗੀ ਦੋਸਤੀ ਹੋ ਗਈ। 

ਇਹ ਫਿਲਮ ਭਾਵੇਂ ਫਲਾਪ ਹੋਈ, ਪਰ ਧਰਮਿੰਦਰ ਦੀ ਐਕਟਿੰਗ ਤੇ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਚਾਰੇ ਪਾਸੇ ਹੋਣੇ ਸ਼ੁਰੂ ਹੋ ਗਏ ਸੀ।

ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ।