ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ।

ਉਨ੍ਹਾਂ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਧਮਾਕੇਦਾਰ ਪਰਫਾਰਮੈਂਸ ਦਿੱਤੀ ਸੀ। ਇਸ ਤੋਂ ਬਾਅਦ ਚਾਰੇ ਪਾਸੇ ਦਿਲਜੀਤ ਹੀ ਛਾਏ ਹੋਏ ਹਨ।

ਇੰਨੀਂ ਦਿਨੀਂ ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।

ਇਹ ਵੀਡੀਓ ਉਦੋਂ ਦਾ ਹੈ, ਜਦੋਂ ਦਿਲਜੀਤ ਕਪਿਲ ਸ਼ਰਮਾ ਦੇ ਸ਼ੋਅ 'ਤੇ ਮਹਿਮਾਨ ਬਣ ਕੇ ਪਹੁੰਚੇ ਸੀ

ਇਸ ਵੀਡੀਓ 'ਚ ਦਿਲਜੀਤ ਆਪਣੇ ਬਚਪਨ ਨਾਲ ਜੁੜਿਆ ਇੱਕ ਕਿੱਸਾ ਸੁਣਾ ਰਹੇ ਹਨ। 

 ਉਨ੍ਹਾਂ ਨੇ ਦੱਸਿਆ ਕਿ "ਜਦੋਂ ਵੀ ਉਨ੍ਹਾਂ ਦੇ ਘਰ ਮਹਿਮਾਨ ਆਉਂਦੇ ਸੀ, ਤਾਂ ਘਰ ਵਿੱਚ ਬਾਲਟੀ ਭਰ ਕੇ ਰੂਅਫਜ਼ਾ ਬਣਦਾ ਸੀ।

ਫਿਰ ਇਹ ਟੈਂਸ਼ਨ ਲੱਗੀ ਰਹਿੰਦੀ ਸੀ ਕਿ ਕਿਤੇ ਮਹਿਮਾਨ ਸਾਰਾ ਰੂਅਫਜ਼ਾ ਨਾ ਖਤਮ ਕਰ ਦੇਣ, ਕਿਉਂਕਿ ਘਰ ਕਿਹੜਾ ਰੋਜ਼-ਰੋਜ਼ ਰੂਅਫਜ਼ਾ ਬਣਦਾ ਸੀ।

ਕਾਬਿਲੇਗ਼ੌਰ ਹੈ ਕਿ ਦਿਲਜੀਤ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ।

 ਹੁਣ ਤੁਹਾਨੂੰ ਦੱਸ ਦਈਏ ਕਿ ਕੋਚੈਲੇ ਮਿਊਜ਼ਿਕ ਫੈਸਟੀਵਲ 'ਚ ਕਲਾਕਾਰ ਦੀ ਇੱਕ ਹੋਰ ਪਰਫਾਰਮੈਂਸ ਹੋਵੇਗੀ।

 ਦਿਲਜੀਤ ਕੋਚੈਲਾ ਦੇ ਮੰਚ 'ਤੇ 22 ਅਪ੍ਰੈਲ ਨੂੰ ਫਿਰ ਤੋਂ ਪਰਫਾਰਮ ਕਰਦੇ ਨਜ਼ਰ ਆਉਣਗੇ।

 ਇਸ ਬਾਰੇ ਦਿਲਜੀਤ ਦੋਸਾਂਝ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।