ਕੋਚੇਲਾ 2023 ਯੂਐਸ ਵਿੱਚ ਟੌਪ ਦੇ ਲਾਈਵ ਈਵੈਂਟਾਂ ਚੋਂ ਇੱਕ ਹੈ, ਤੇ Diljit Dosanjh ਨੇ ਇਸ ਦੀ ਸਟੇਜ 'ਤੇ ਧਮਾਕਾ ਕਰ ਦਿੱਤਾ।

ਬਲੈਕ ਧੋਤੀ ਤੇ ਪੱਗ 'ਚ ਖੂਬ ਜੱਚੇ ਪੰਜਾਬੀ ਸਿੰਗਰ ਨੇ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਆਪਣਾ ਦੀਵਾਨਾ ਬਣਾ ਦਿੱਤਾ।

ਦੱਸ ਦਈਏ ਕਿ Diljit ਗਲੋਬਲ ਮਿਊਜ਼ਿਕ ਫੈਸਟੀਵਲ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਸਿੰਗਰ ਬਣ ਕੇ ਇਤਿਹਾਸ ਰਚ ਦਿੱਤਾ।  

ਨਾ ਸਿਰਫ ਦਰਸ਼ਕ ਬਲਕਿ ਹਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਦਿਲਜੀਤ ਦੀ ਪ੍ਰਫਾਰਮੈਂਸ ਨੂੰ ਖੂਬ ਪਸੰਦ ਕੀਤਾ।

ਇੰਟਰਨੈੱਟ 'ਤੇ ਮੌਜੂਦ ਇੱਕ ਵੀਡੀਓ ਵਿੱਚ ਅਮਰੀਕੀ ਡੀਜੇ ਤੇ ਸੰਗੀਤ ਨਿਰਮਾਤਾ ਡਿਪਲੋ ਦਿਲਜੀਤ ਦੋਸਾਂਝ ਦੇ ਪਟਿਆਲਾ ਪੈਗ 'ਤੇ ਨੱਚਦੇ ਨਜ਼ਰ ਆਏ।

ਹਾਲਾਂਕਿ, ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਕੁਝ ਵੱਡੇ ਸਟਾਰਸ ਨੇ ਦਿਲਜੀਤ ਨੂੰ ਆਪਣੀ ਇੰਸਟਾ ਸਟੋਰੀ 'ਚ ਪੋਸਟ ਕੀਤਾ।

Varun Dhawan, Kareena Kapoor, Alia Bhatt, Kriti Sanon, Arjun Kapoor ਤੇ ਕਈਆਂ ਨੇ ਦਿਲਜੀਤ ਨੂੰ ਵਧਾਈ ਦਿੱਤੀ।

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।

ਇਸ ਦੌਰਾਨ ਨਾ ਸਿਰਫ ਪੰਜਾਬੀ ਦਰਸ਼ਕਾਂ ਸਗੋਂ ਪਾਲੀਵੁੱਡ ਤੋਂ ਲੈ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਦੇ ਸਿਤਾਰੇ ਵੀ ਖੁਸ਼ੀ ਦੇ ਮਾਰੇ ਝੂਮ ਉੱਠੇ।

ਦੇਖੋ ਕਿਵੇਂ ਪਾਲੀਵੁੱਡ ਤੋਂ ਲੈ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਆਪਣੀ ਖੁਸ਼ੀ...

ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। 'ਚਮਕੀਲਾ' ਦੀ ਬਾਇਓਪਿਕ ਤੇ 'ਜੋੜੀ'।