ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਮਿਊਜ਼ੀਕਲ ਡਰਾਮਾ ਫਿਲਮ ‘ਜੋੜੀ’ ਲਈ ਇਸ ਸਮੇਂ ਕਾਫੀ ਸੁਰਖੀਆਂ ‘ਚ ਹੈ।

 ਇਸ ਦੇ ਨਾਲ ਹੀ ਹੁਣ ਇਸ ਕਲਾਕਾਰ ਨੇ ਇੱਕ ਹੋਰ ਖਾਸ ਉਪਲਬਧੀ ਆਪਣੇ ਨਾਂ ਕਰ ਲਈ ਹੈ।

ਦੱਸ ਦਈਏ ਕਿ ਉਸ ਨੇ ਹਾਲ ਹੀ ‘ਚ ਇੰਟਰਨੈਸ਼ਨਲ ਈਵੈਂਟ Coachella ‘ਤੇ ਪਰਫਾਰਮ ਕੀਤਾ ਸੀ।

ਅਤੇ ਅਜਿਹਾ ਕਰਨ ਵਾਲਾ ਦਿਲਜੀਤ ਪਹਿਲਾ ਪੰਜਾਬੀ ਸਿੰਗਰ ਬਣਿਆ ਤੇ ਉਸ ਨੇ ਇਤਿਹਾਸ ਰਚਿਆ।

 ਦਿਲਜੀਤ ਦੋਸਾਂਝ ਨੂੰ ਹੁਣ ਪਿੱਛੇ ਮੁੜਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਹੋਰ ਸਫ਼ਲਤਾ ਵੱਲ ਵਧ ਰਿਹਾ ਹੈ।

ਦੱਸ ਦਈਏ ਕਿ ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਕੋਚੇਲਾ ਵਲੋਂ ਫੋਲੋ ਕੀਤੇ ਜਾਣ ਵਾਲਾ ਵੀ ਦਿਲਜੀਤ ਪਹਿਲਾ ਭਾਰਤੀ ਸੈਲੀਬ੍ਰਿਟੀ ਬਣ ਗਿਆ ਹੈ।

ਇਸ ਦੇ ਨਾਲ ਹੀ ਉਸ ਨੇ ਇੱਕ ਵਾਰ ਫਿਰ ਆਪਣੇ ਦੇਸ਼, ਪੰਜਾਬ ਅਤੇ ਆਪਣੇ ਫੈਨਸ ਨੂੰ ਮਾਣ ਮਹਿਸੂਸ ਕਰਨ ਦਾ ਖਾਸ ਮੌਕਾ ਦਿੱਤਾ ਹੈ।

ਹਾਲ ਹੀ ‘ਚ ਖ਼ਬਰ ਹੈ ਕਿ ‘ਕੋਚੇਲਾ’ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਦਿਲਜੀਤ ਦੋਸਾਂਝ ਨੂੰ ਫੋਲੋ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਕੋਚੇਲਾ ਨੇ ਕਿਸੇ ਭਾਰਤੀ ਸੈਲੀਬ੍ਰਿਟੀ ਨੂੰ ਫੋਲੋ ਕੀਤਾ ਹੈ। 

 ਇਸ ਲਈ ਸਿੰਗਰ ਤੇ ਫਿਲਮ ਅਤੇ ਸੰਗੀਤ ਇੰਡਸਟਰੀ ਲਈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ।