ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ।

ਉਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫਿਲਮਾਂ 'ਚ ਵੀ ਖੂਬ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਦਿਲਜੀਤ ਆਪਣੀ ਕਾਮਿਕ ਟਾਈਮਿੰਗ ਲਈ ਵੀ ਜਾਣੇ ਜਾਂਦੇ ਹਨ।

ਦਿਲਜੀਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਵੀ ਕਾਫੀ ਜ਼ਿਆਦਾ ਚਰਚਾ 'ਚ ਰਹਿੰਦੇ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦਿਲਜੀਤ ਦਾ ਮਜ਼ਾਕੀਆ ਤੇ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਵੀਡੀਓ 'ਚ ਦਿਲਜੀਤ ਦੋਸਾਂਝ ਐਮੇਜ਼ੋਨ ਦੀ ਆਵਾਜ਼ ਏਆਈ 'ਅਲੈਕਸਾ' ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। 

 ਇਸ ਦੇ ਨਾਲ ਨਾਲ ਦਿਲਜੀਤ ਨੇ ਆਪਣੀ ਟੁੱਟੀ-ਫੁੱਟੀ ਇੰਗਲਿਸ਼ ਦੇ ਨਾਲ ਵੀ ਲੋਕਾਂ ਨੂੰ ਖੂਬ ਹਸਾਇਆ। 

 ਉਹ ਅਲੈਕਸਾ ਨਾਲ ਜਿਵੇਂ ਇੰਗਲਿਸ਼ ਬੋਲ ਰਹੇ ਹਨ, ਉਹ ਅਲੈਕਸਾ ਸਮਝ ਹੀ ਨਹੀਂ ਪਾ ਰਹੀ ਹੈ।

ਦਿਲਜੀਤ ਦੋਸਾਂਝ ਦਾ ਸੁਰਖੀਆਂ 'ਚ ਫਿਰ ਤੋਂ ਚੱਲ ਰਿਹਾ ਹੈ। ਦਰਅਸਲ, ਕੰਗਨਾ ਰਣੌਤ ਨੇ ਫਿਰ ਤੋਂ ਦਿਲਜੀਤ ;ਤੇ ਤਿੱਖੇ ਤੰਜ ਕੱਸੇ ਹਨ। 

ਕੰਗਨਾ ਨੇ ਦਿਲਜੀਤ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਲਈ ਜੇਲ੍ਹ ਜਾਣ ਤੱਕ ਦੀ ਚੇਤਾਵਨੀ ਦੇ ਦਿੱਤੀ