ਦਿਲਜੀਤ ਨੇ ਇਸ ਫਿਲਮ ਦੇ ਲਈ ਆਪਣੇ ਲੁੱਕ ਨੂੰ ਕਾਫੀ ਬਦਲਿਆ ਹੈ।

ਦਿਲਜੀਤ ਇਸ ਫਿਲਮ ਚ ਬਿਲਕੁਲ ਚਮਕੀਲਾ ਵਰਗੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਦਿਲਜੀਤ ਦੋਸਾਂਝ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

 ਚਮਕੀਲਾ ਲੁੱਕ 'ਚ ਦਿਲਜੀਤ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ

 ਇਸ ਵੀਡੀਓ 'ਚ ਦਿਲਜੀਤ ਚਮਕੀਲਾ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ।

ਉਹ ਮੰਜੀ 'ਤੇ ਚਾਹ ਤੇ ਰਸ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।

 ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ 'ਚ ਲਿਖਿਆ, 'ਮਜ਼ੇ'।

ਦਿਲਜੀਤ ਨੇ ਇਸ ਫਿਲਮ ਦੇ ਲਈ ਆਪਣੇ ਲੁੱਕ ਨੂੰ ਕਾਫੀ ਬਦਲਿਆ ਹੈ।