ਦਿਲਜੀਤ ਦੋਸਾਂਝ ਕੰਮ ਤੋਂ ਥੋੜ੍ਹੀ ਛੁੱਟੀ ਲੈਕੇ ਗੋਆ ਪਹੁੰਚੇ ਹਨ। ਇੱਥੇ ਕਲਾਕਾਰ ਖੂਬ ਮਜ਼ੇ ਕਰਦਾ ਨਜ਼ਰ ਆ ਰਿਹਾ ਹੈ। 

ਦਿਲਜੀਤ ਨੇ ਗੋਆ ਵਕੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀਆਂ ਹਨ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। 

 ਉਨ੍ਹਾਂ ਦੀ ਫਿਲਮ 'ਜੋੜੀ' 5 ਮਈ ਨੂੰ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

ਇਸ ਫਿਲਮ 'ਚ ਦਿਲਜੀਤ ਦੋਸਾਂਝ ਨਿਮਰਾ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਨਾਲ ਦਿਲਜੀਤ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਖੂਬ ਧਮਾਲਾਂ ਪਾਈਆਂ ਸੀ, ਇਸ ਤੋਂ ਬਾਅਦ ਉਹ ਪੂਰੀ ਦੁਨੀਆ 'ਚ ਹੋਰ ਜ਼ਿਆਦਾ ਪ੍ਰਸਿੱਧ ਹੋ ਗਏ ਹਨ।

ਹੁਣ ਦਿਲਜੀਤ ਦੋਸਾਂਝ ਕੰਮ ਤੋਂ ਥੋੜ੍ਹੀ ਛੁੱਟੀ ਲੈਕੇ ਗੋਆ ਪਹੁੰਚੇ ਹਨ। ਇੱਥੇ ਕਲਾਕਾਰ ਖੂਬ ਮਜ਼ੇ ਕਰਦਾ ਨਜ਼ਰ ਆ ਰਿਹਾ ਹੈ।

ਦਿਲਜੀਤ ਨੇ ਗੋਆ ਵਕੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਦਿਲਜੀਤ ਗੋਆ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਵੀ ਦਰਸ਼ਨ ਕਰਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਨਾਲ ਦਿਲਜੀਤ ਨੇ ਗੋਆ ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਗੋਆ 'ਚ ਕਿੰਨੇ ਮਜ਼ੇ ਕਰ ਰਹੇ ਹਨ।