ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ।

 ਉਨ੍ਹਾਂ ਦੀ ਆਵਾਜ਼ ਦਾ ਜਾਦੂ ਹਾਲੇ ਵੀ ਬਰਕਰਾਰ ਹੈ। ਲੋਕ ਉਨ੍ਹਾਂ ਦੇ ਗੀਤਾਂ ਨੂੰ ਸੁਣਨਾ ਖੂਬ ਪਸੰਦ ਕਰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਨੇ ਆਪਣੇ ਸੁਪਰਹਿੱਟ ਗਾਣੇ 'ਛੱਲਾ' ਨੂੰ ਰੀਕ੍ਰਿਏਟ ਕੀਤਾ ਸੀ।

ਇਸ ਗਾਣੇ 'ਚ ਦਿਲਜੀਤ ਦੋਸਾਂਝ ਨੇ ਵੀ ਗੁਰਦਾਸ ਮਾਨ ਨਾਲ ਸੁਰ 'ਚ ਸੁਰ ਮਿਲਾਏ ਸੀ। ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਹੁਣ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ 'ਛੱਲਾ' ਗਾਣੇ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਗੁਰਦਾਸ ਮਾਨ ਦਿਲਜੀਤ ਦੋਸਾਂਝ ਤੋਂ ਪੁੱਛਦੇ ਹਨ ਕਿ 'ਦਿਲਜੀਤ ਤੁਹਾਨੂੰ ਛੱਲੇ ਤੋਂ ਕਿਹੜੀ ਲਾਈਨ ਸਭ ਤੋਂ ਵੱਧ ਪਸੰਦ ਹੈ।'

ਕਾਬਿਲੇਗ਼ੌਰ ਹੈ ਕਿ ਛੱਲਾ ਗੁਰਦਾਸ ਮਾਨ ਨੇ 80 ਦੇ ਦਹਾਕਿਆਂ 'ਚ ਗਾਇਆ ਸੀ।

ਇਸ ਗਾਣੇ ਨੂੰ ਗੁਰਦਾਸ ਮਾਨ ਤੇ ਰਾਜ ਬੱਬਰ 'ਤੇ ਫਿਲਮਾਇਆ ਗਿਆ ਸੀ। ਤਕਰੀਬਨ 35-40 ਸਾਲਾਂ ਬਾਅਦ ਅੱਜ ਵੀ ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

 ਇਸ ਗਾਣੇ ਦੇ ਕਈ ਰੀਮਿਕਸ ਵੀ ਬਣ ਚੁੱਕੇ ਹਨ, ਪਰ ਜੋ ਖੂਬਸੂਰਤੀ ਗੁਰਦਾਸ ਮਾਨ ਦੇ ਇਸ ਓਰੀਜਨਲ ਗਾਣੇ 'ਚ ਹੈ ਉਹ ਕਿਸੇ ਰੀਮਿਕਸ 'ਚ ਨਹੀਂ। 

ਸੁਣੋ ਗੁਰਦਾਸ ਮਾਨ ਦਾ ਇਹ ਲੈਜੇਂਡ ਗਾਣਾ।