ਦਿਲਜੀਤ ਦੋਸਾਂਝ ਨੇ ਕੋਚੇਲਾ 2023 ਦੇ ਦੂਜੇ ਵੀਕਐਂਡ ‘ਤੇ ਆਪਣੇ ਪ੍ਰਸਿੱਧ ਗਾਣਿਆਂ ਨਾਲ ਪ੍ਰਫਾਰਮੈਂਸ ਦਿੱਤੀ।

 ਪਿਛਲੇ ਹਫਤੇ, ਉਸਨੇ ਮਿਊਜ਼ਕ ਇਵੈਂਟ ‘ਚ ਪਰਫਾਰਮੈਂਸ ਦੇ ਕੇ ਇਤਿਹਾਸ ਰਚਿਆ ਸੀ।

ਦੱਸ ਦਈਏ ਕਿ ਇੱਥੇ ਪਰਫਾਰਮੈਂਸ ਦੇਣ ਵਾਲੇ ਪੰਜਾਬ ਦੇ ਪਹਿਲੇ ਸਿੰਗਰ ਬਣ ਕੇ ਦਿਲਜੀਤ ਨੇ ਜਿੱਥੇ ਇਤਿਹਾਸ ਰਚਿਆ ਉਥੇ ਹੀ ਲੋਕਾਂ ਦੀ ਦਿਲ ਲੁੱਟ ਲਿਆ।

ਜੱਟ ਦਾ ਪਿਆਰ ਸਿੰਗਰ ਪੰਜਾਬ ਦੀ ਰੌਣਕ ਨੂੰ ਸਟੇਜ ‘ਤੇ ਲੈ ਕੇ ਆਇਆ ਅਤੇ ਟ੍ਰੇਡਿਸ਼ਨਲ ਵ੍ਹਾਈਟ ਕੁੜਤਾ ਚਾਦਰੇ ਨਾਲ ਆਪਣੀ ਲੁੱਕ ਨਾਲ ਪੰਜਾਬ ਦੀ ਸ਼ਾਨਦਾਰ ਝਲਕ ਪੇਸ਼ ਕੀਤੀ।

ਨਾਲ ਹੀ ਉਸਨੇ ਆਪਣੇ ਅਸਲ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਚਿੱਟੀ ਪੱਗ, ਦਸਤਾਨੇ ਤੇ ਸਨਗਲਾਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

ਪੰਜਾਬੀ ਮੁੰਡੇ ਦੋਸਾਂਝਾਵਾਲੇ ਨੇ ਸਹਾਰਾ ਦੀ ਸਟੇਜ ‘ਤੇ ਆਪਣੇ ਫੇਮਸ ਟ੍ਰੇਕ ਪਟਿਆਲਾ ਪੈਗ ਨਾਲ ਆਪਣੀ ਪਰਫਾਰਮੈਂਸ ਦੀ ਸ਼ੁਰੂਆਤ ਕੀਤੀ। 

 ਉਹ ਸ਼ਾਂਤੀ ਦਾ ਚਿੰਨ੍ਹ ਬਣਾਉਂਦੇ ਹੋਏ ਸਟੇਜ ‘ਤੇ ਦਾਖਲ ਹੋਇਆ ਤੇ ਐਂਟਰੀ ਦੌਰਾਨ ਉਸ ਨੇ ਆਪਣਾ ਫੇਸ ਕਵਰ ਕੀਤਾ ਹੋਇਆ ਸੀ।

ਆਪਣੀ ਪਹਿਲੀ ਪਰਫਾਰਮੈਂਸ ਪੂਰਾ ਕਰਨ ਤੋਂ ਬਾਅਦ ਦਿਲਜੀਤ ਨੇ ਜੋਸ਼ ਨਾਲ ਕਿਹਾ, “ਪੰਜਾਬੀ ਆ ਗਏ ਕੋਚੇਲਾ।”

 ਉਸਦਾ ਦੂਜਾ ਪਰਫਾਰਮੈਂਸ ਗੀਤ ਕਲੈਸ਼ ‘ਤੇ ਸੀ। ਫਿਰ ਦਿਲਜੀਤ ਨੇ Jatt Da Pyar, Do You Know, Peaches, Lover ਤੇ ਹੋਰ ਕਈ ਗਾਣਿਆਂ ‘ਤੇ ਆਪਣੀ ਸ਼ਾਨਦਾਰ ਪਰਫਾਰਮੈਂਸ ਦਿੱਤੀ।

ਦਿਲਜੀਤ ਦੋਸਾਂਝ ਦੀ ਪਾਵਰ-ਪੈਕਡ ਪਰਫਾਰਮੈਂਸ ਨੂੰ ਸਰੋਤਿਆਂ ਨੂੰ ਬਹੁਤ ਪਸੰਦ ਕੀਤਾ ਗਿਆ। ਉਸ ਦੇ ਗੀਤ ਦੇ ਮਜ਼ੇਦਾਰ ਬੀਟਸ ‘ਤੇ ਲੋਕਾਂ ਨੇ ਖੂਬ ਭੰਗੜਾ ਕੀਤਾ