ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦਿਲਜੀਤ ਦੀ ਇੱਕ ਫੋਟੋ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਹ ਪੰਜਾਬੀ ਸਿੰਗਰ ਗੁਰਦਾਸ ਮਾਨ ਨਾਲ ਨਜ਼ਰ ਆ ਰਹੇ ਸੀ।

 ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਕਿ ਦੋਵੇਂ ਜਲਦੀ ਹੀ ਕੋਈ ਵੱਡਾ ਪ੍ਰੋਜੈਕਟ ਕਰ ਰਹੇ ਹਨ।

 ਇਸ ਨੂੰ ਸਹੀ ਸਾਬਤ ਕਰ ਕਲਾਕਾਰ ਨੇ ਇਸ ਜੋੜੀ ਦੀ ਕੌਲੇਬ੍ਰੈਸ਼ਨ ਦਾ ਧਮਾਕੇਦਾਰ ਗਾਣੇ ਬਾਰੇ ਜਾਣਕਾਰੀ ਸ਼ੇਅਰ ਕਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।

ਦੱਸ ਦਈਏ ਕਿ ਦਿਲਜੀਤ ਅਤੇ ਗੁਰਦਾਸ ਮਾਨ ਨੇ ਇਸ ਵਾਰ ਗੁਰਦਾਸ ਮਾਨ ਦਾ ਗਾਣਾ ‘Challa’ ਰੀਕ੍ਰਿਏਟ ਕੀਤਾ ਹੈ।

 ਜਿਸ ਦੀ ਆਡਿਓ ਰਿਲੀਜ਼ ਹੋ ਗਈ ਹੈ। ਇਸ ਬਾਰੇ ਟਵੀਟ ਕਰਦਿਆਂ ਦਿਲਜੀਤ ਨੇ ਲਿਖਿਆ, “ਛੱਲਾ 🙏🏽,

ਦਿਲਜੀਤ ਤੇ ਗੁਰਦਾਸ ਦਾ ਗਾਣਾ ਸਪੋਟੀਫਾਈ ਮਿਊਜ਼ਿਕ ਪਲੇਟਫਾਰਮ ‘ਤੇ ਆ ਗਿਆ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਵੇਂ ਸੁਪਰਸਟਾਰਸ ਨੇ ਇੱਕਠੇ ਕੰਮ ਕੀਤਾ ਹੈ।

ਇਸ ਤੋਂ ਪਹਿਲਾਂ ਦੋਵੇ ਕੋਕ ਸਟੂਡੀਓ ‘ਚ ‘ਕੀ ਬਣੂ ਦੁਨੀਆ ਦਾ’ ਗਾ ਕੇ ਵਾਹੋਵਾਹੀ ਖੱਟ ਚੁੱਕੇ ਹਨ। ਹੁਣ ਇਨ੍ਹਾਂ ਦੇ ਨਵੀਂ ਕੌਲੇਬ੍ਰੈਸ਼ਨ ਛੱਲਾ ਨੇ ਫੈਨਸ ਨੂੰ ਖੁਸ਼ ਕੀਤਾ ਹੈ।