ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ।

 ਦਰਅਸਲ, ਹਾਲ ਹੀ ਵਿੱਚ ਦਿਲਜੀਤ ਕੋਚੈਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਦਾ ਹਿੱਸਾ ਬਣੇ। 

ਇਸ ਦੌਰਾਨ ਕਲਾਕਾਰ ਨੇ ਆਪਣੇ ਗੀਤਾਂ ਦੀ ਬੀਟਸ ਨਾਲ ਨਾ ਸਿਰਫ ਪੰਜਾਬੀਆਂ ਸਗੋਂ ਵਿਦੇਸ਼ੀਆਂ ਨੂੰ ਵੀ ਨੱਚਣ ਲਗਾ ਦਿੱਤਾ।

ਇਸ ਵਿਚਕਾਰ ਅਮੂਲ ਇੰਡਿਆ ਨੇ ਵੀ ਦਿਲਜੀਤ ਦੀ ਸਫਲਤਾ ਦਾ ਖਾਸ ਤਰੀਕੇ ਨਾਲ ਜਸ਼ਨ ਮਨਾਇਆ।

 ਦਿਲਜੀਤ ਦੀ ਇਸ ਪ੍ਰਸਿੱਧੀ ਦੀ ਪਾਲੀਵੁੱਡ, ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰਿਆਂ ਨੇ ਵੀ ਪ੍ਰਸ਼ੰਸ਼ਾ ਕੀਤੀ। 

ਇਸ ਵਿਚਕਾਰ ਦੋਸਾਂਝਾਵਾਲਾ ਅਮਰੀਕੀ ਡੀਜੇ ਡਿਪਲੋ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਿਹਾ ਹੈ। 

 ਜਿਸਦਾ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝਾ ਕੀਤਾ ਹੈ।

ਦਿਲਜੀਤ ਦੁਸਾਂਝ ਨੇ ਕੋਚੇਲਾ ਵਿਖੇ ਪਹਿਲਾ ਪੰਜਾਬੀ ਐਕਟਰ ਬਣ ਕੇ ਇਤਿਹਾਸ ਰਚ ਦਿੱਤਾ। ਪੰਜਾਬੀ ਸੁਪਰਸਟਾਰ ਨੇ ਪਿਛਲੇ ਸ਼ਨੀਵਾਰ ਅੰਤਰਰਾਸ਼ਟਰੀ ਸੰਗੀਤ ਉਤਸਵ ਵਿੱਚ 

ਆਪਣੀ ਛੂਤ ਵਾਲੀ ਊਰਜਾ ਅਤੇ ਪੰਜਾਬ ਦੇ ਮਾਹੌਲ ਨੂੰ ਸਟੇਜ 'ਤੇ ਲਿਆਂਦਾ, ਜਿਸ ਨਾਲ ਭਾਰਤੀਆਂ ਨੂੰ ਮਾਣ ਮਹਿਸੂਸ ਹੋਇਆ।