ਨਾਸ਼ਤੇ 'ਚ ਕੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ, ਪਰ ਨਾਸ਼ਤੇ ਦੇ ਨਾਮ 'ਤੇ ਸਿਰਫ ਕੇਲਾ ਖਾਣਾ ਸਹੀ ਨਹੀਂ
ਕੇਲੇ 'ਚ ਕਾਰਬੋਹਾਈਡ੍ਰੇਟ ਤੇ ਪ੍ਰਾਕ੍ਰਿਤਿਕ ਮਿਠਾਸ ਕਾਫੀ ਮਾਤਰਾ 'ਚ ਹੁੰਦੀ ਹੈ।ਇਸਲਈ ਨਾਸ਼ਤੇ 'ਚ ਸਿਰਫ ਕੇਲਾ ਖਾਣ ਨਾਲ ਬਲੱਡ ਸ਼ੂਗਰ ਲੈਵਲ 'ਚ ਇਜ਼ਾਫਾ ਹੋ ਸਕਦਾ ਹੈ
ਓਟਮੀਲ ਦੇ ਉਪਰ ਕਟੇ ਹੋਏ ਕੇਲੇ ਪਾ ਕੇ ਤੁਸੀਂ ਨਾਸ਼ਤੇ 'ਚ ਖਾ ਸਕਦੇ ਹੋ।ਨਾਲ ਹੀ ਤੁਸੀਂ ਹਾਈ ਪ੍ਰੋਟੀਨ ਵਾਲੀਆਂ ਚੀਜਾਂ ਦੇ ਨਾਲ ਵੀ ਕੇਲੇ ਨੂੰ ਐਡ ਕਰ ਸਕਦੇ ਹੋ
ਇਕ ਮੀਡੀਅਮ ਸਾਈਜ਼ ਕੇਲੇ 'ਚ ਕਰੀਬ 3 ਗ੍ਰਾਮ ਫਾਈਬਰ ਹੁੰਦਾ ਹੈ।ਨਾਲ ਹੀ ਇਸ 'ਚ ਪੋਟਾਸ਼ੀਅਮ, ਫਾਈਬਰ ਤੇ ਵਿਟਾਮਿਨ ਬੀ6 ਦੀ ਚੰਗੀ ਮਾਤਰਾ ਹੁੰਦੀ ਹੈ।ਇਸ ਲਈ ਇਸ ਨੂੰ ਸਵੇਰੇ ਖਾਣਾ ਸਹੀ ਮੰਨਿਆ ਜਾਂਦਾ ਹੈ।