ਚਿਹਰੇ 'ਤੇ ਤਰਬੂਜ਼ ਦੇ ਬੀਜ ਲਗਾਉਣ ਨਾਲ ਤੁਹਾਡੇ ਏਕਨੇ ਦੀ ਸਮੱਸਿਆ ਦੂਰ ਹੁੰਦੀ ਹੈ।
ਇਸਦੇ ਨਾਲ ਹੀ ਸਮਰ ਆਇਲੀ ਸਕਿਨ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਸਦੇ ਲਈ ਤੁਹਾਨੂੰ 1 ਚੱਮਚ ਤਰਬੂਜ਼ ਦੇ ਬੀਜ 1 ਚੱਮਚ ਮੁਲਤਾਨੀ ਮਿੱਟੀ, 1 ਚੱਮਚ ਦਹੀਂ, 4-5 ਬੂੰਦਾਂ ਗੁਲਾਬਜਲ ਤੇ 2-3 ਬੂੰਦਾਂ ਸ਼ਹਿਦ ਚਾਹੀਦਾ।
ਤਰਬੂਜ਼ ਦੇ ਬੀਜਾਂ ਦਾ ਫੇਸ ਮਾਸਕ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਤਰਬੂਜ਼ ਦੇ ਬੀਜ਼ ਲਓ।
ਫਿਰ ਤੁਸੀਂ ਇਨਾਂ ਬੀਜਾਂ ਨੂੰ ਮਿਕਸਰ ਜਾਰ 'ਚ ਚੰਗੀ ਤਰ੍ਹਾਂ ਨਾਲ ਪੀਸ ਕੇ ਪਾਊਡਰ ਬਣਾ ਲਓ।
ਫਿਰ ਤੁਸੀਂ ਇਨਾਂ ਬੀਜਾਂ ਨੂੰ ਮਿਕਸਰ ਜਾਰ 'ਚ ਚੰਗੀ ਤਰ੍ਹਾਂ ਨਾਲ ਪੀਸ ਕੇ ਪਾਊਡਰ ਬਣਾ ਲਓ।
ਇਸ ਤੋਂ ਬਾਅਦ ਤੁਸੀਂ ਤਿਆਰ ਪਾਊਡਰ ਨੂੰ ਇਕ ਬਾਊਲ 'ਚ ਪਾ ਕੇ ਸਾਰੀ ਸਮੱਗਰੀ ਨੂੰ ਮਿਲਾਓ।
ਇਸ ਤੋਂ ਬਾਅਦ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲ ਕੇ ਇੱਕ ਗਾੜਾ ਪੇਸਟ ਬਣਾ ਲਓ।
ਤਰਬੂਜ਼ ਦੇ ਬੀਜ਼ਾਂ ਦਾ ਫੇਸ ਮਾਸਕ ਲਗਾਉਣ ਤੋਂ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰ ਲਓ।
ਫਿਰ ਤੁਸੀਂ ਇਸ ਨੂੰ ਚਿਹਰੇ 'ਤੇ ਚੰਗੀ ਤਰ੍ਹਾਂ ਨਾਲ ਚਿਹਰੇ 'ਤੇ ਅਪਲਾਈ ਕਰੋ।
ਇਸ ਤੋਂ ਬਾਅਦ ਤੁਸੀਂ ਇਸ ਨੂੰ ਚਿਹਰੇ 'ਤੇ ਕਰੀਬ 15 ਮਿੰਟ ਤੱਕ ਲਗਾ ਕੇ ਸੁੱਕਣ ਦਿਓ।ਫਿਰ ਤੁਸੀਂ ਚਿਹਰੇ ਨੂੰ ਸਧਾਰਨ ਪਾਣੀ ਨਾਲ ਧੋ ਕੇ ਸਾਫ ਕਰ ਲਓ।