ਅੱਜਕੱਲ੍ਹ ਟਮਾਟਰ ਦੇ ਭਾਅ ਅਸਮਾਨ ਛੂ ਰਹੇ ਹਨ, ਅਚਾਨਕ ਹੀ 30 ਤੋਂ 40 ਰੁ. ਕਿਲੋ ਵਿਕਣ ਵਾਲੇ ਟਮਾਟਰ 100-120 ਰੁ. ਕਿਲੋ ਵਿਕ ਰਹੇ ਹਨ
ਦੂਜੇ ਪਾਸੇ ਅਜਿਹੀ ਕੋਈ ਸਬਜ਼ੀ ਨਹੀਂ ਜਿਸ 'ਚ ਟਮਾਟਰ ਨਾ ਪੈਂਦਾ ਹੋਵੇ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ
ਹਾਲਾਂਕਿ, ਤੁਸੀਂ ਪ੍ਰੇਸ਼ਾਨ ਨਾ ਹੋਵੋ, ਤੁਸੀਂ ਬਿਨਾਂ ਟਮਾਟਰ ਪਾਏ ਵੀ ਕਈ ਦੂਜੀਆਂ ਚੀਜ਼ਾਂ ਦੀ ਵਰਤੋਂ ਕਰਕੇ ਸਬਜ਼ੀ ਦੀ ਗ੍ਰੇਵੀ ਨੂੰ ਗਾੜਾ ਤੇ ਖੱਟਾ ਕਰ ਸਕਦੇ ਹੋ
ਸਬਜ਼ੀ 'ਚ ਗਾੜਾਪਣ ਤੇ ਖੱਟਾਪਣ ਲਿਆਉਣ ਲਈ ਤੁਸੀਂ ਦਹੀਂ ਦੀ ਵਰਤੋਂ ਕਰ ਸਕਦੇ ਹੋ, ਇਹ ਸਭ ਤੋਂ ਚੰਗਾ ਆਪਸ਼ਨ ਹੈ।ਲੋਕ ਸਬਜ਼ੀ 'ਚ ਵੱਖੋ ਵੱਖਰੇ ਤਰੀਕੇ ਨਾਲ ਦਹੀ ਪਾ ਕੇ ਖਾਂਦੇ ਹਨ
ਜੇਕਰ ਤੁਸੀਂ ਟਮਾਟਰ ਤੇ ਇਮਲੀ ਦੋਵੇਂ ਹੀ ਨਹੀਂ ਖ੍ਰੀਦ ਸਕਦੇ, ਤਾਂ ਤੁਸੀਂ ਸਬਜ਼ੀ ਜਾਂ ਦਾਲ 'ਚ ਖੱਟਾਪਣ ਲਿਆਉਣ ਲਈ ਨਿੰਬੂ ਦਾ ਵੀ ਇਸਤੇਮਾਲ ਕਰ ਸਕਦੇ ਹੋ
ਇਸਦੇ ਇਲਾਵਾ ਜੇਕਰ ਤੁਸੀਂ ਗ੍ਰੇਵੀ ਨੂੰ ਗਾੜਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਦੂ ਨੂੰ ਬਲੈਂਡ ਕਰਕੇ ਪੈਨ 'ਚ ਚੰਗੀ ਤਰ੍ਹਾਂ
ਰੋਸਟ ਕਰਕੇ ਤੁਸੀਂ ਇਸ ਗ੍ਰੇਵੀ 'ਚ ਪਾ ਸਕਦੇ ਹੋ।ਇਸ ਨਾਲ ਸਬਜ਼ੀ ਦੀ ਗ੍ਰੇਵੀ 'ਚ ਗਾੜਾਪਣ ਆ ਜਾਵੇਗੀ
ਸਬਜ਼ੀ 'ਚ ਖਟਾਸ ਲਿਆਉਣ ਲਈ ਤੁਸੀਂ ਆਮਚੂਰ ਜਾਂ ਕੱਚੇ ਅੰਬ ਦੀ ਵੀ ਵਰਤੋਂ ਕਰ ਸਕਦੇ ਹੋ